News
ਨੇਪਾਲੀ ‘ਚ ਪ੍ਰਦਰਸ਼ਨਕਾਰੀਆਂ ਵਲੋ ਪ੍ਰਧਾਨ ਮੰਤਰੀ ਦੇ ਘਰ ਨੂੰ ਲਾਈ ਗਈ ਅੱਗ,ਫੌਜ ਨੇ ਦੇਸ਼ ਭਰ ‘ਚ ਕਰਫਿਊ ਕੀਤਾ ਲਾਗੂ
NEWS : ਨੇਪਾਲ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।
ਨੇਪਾਲ ਦੇ ਹਲਾਤ ਓਸ ਵੇਲੇ ਵਿਗੜਨ ਲਗੇ ਜਦੋ ਨੇਪਾਲ ਸਰਕਾਰ ਨੇ WHATSAP FACEBOOK ਸਮੇਤ ਹੋਰ ਕਈ ਸੋਸ਼ਲ ਮਿਡਿਆ ਐਪ ਬੈਣ ਕਰ ਦਿਤੇ ਇਲ ਪਿਛੇ ਕਾਰਨ ਦੱਸਿਆ ਗਿਆ ਕਿ ਇਹ ਐਪ ਕੰਪਨਿਆ ਨਾਲ ਰਜਿਲਟਿਡ ਨਹੀ ਹਨ। ਜਿਸ ਤੋ ਬਾਅਦ ਨੋਜਵਾਨਾ ਦੇ ਵਿਰੋਧ ਪ੍ਰਦਸ਼ਨ ਸ਼ੁਰੂ ਹੋ ਗਏ। ਪਰ ਹੁਣ ਇਸ ਹਿੰਸਾ ਦਾ ਕਾਰਨ JAN Z ਨੋਜਵਾਨਾ ਵਲੋ ਦੋਸ਼ ਲਗਾਇਆ ਗਿਆ ਕਿ ਉਹ ਇਸ ਪਾਬੰਦੀ ਨਾਲ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹਨ। ਜੋ ਕਿ ਕਥਿਤ ਵੀ ਕਿਹਾ ਜਾ ਰਿਹਾ ਹੈ। ਜਿਸ ਤੋ ਬਾਅਦ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਨੇ ਪ੍ਰਦਰਸ਼ਨਕਾਰੀਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮੱਦੇਨਜ਼ਰ ਅਸਤੀਫਾ ਦੇ ਦਿੱਤਾ। ਮੰਗਲਵਾਰ ਨੂੰ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਹੇ, ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ, ਨੇਪਾਲੀ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਦੇ ਘਰ ਨੂੰ ਅੱਗ ਲਗਾ ਦਿੱਤੀ। ਕਈ ਹੋਰ ਸਿਆਸਤਦਾਨਾਂ ਦੇ ਘਰਾਂ ਦੀ ਵੀ ਭੰਨਤੋੜ ਕੀਤੀ ਗਈ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਹੁਣ ਤੱਕ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 400 ਤੋਂ ਵੱਧ ਜ਼ਖ਼ਮੀ ਹੋਏ ਹਨ।
