Connect with us

Punjab

ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ

Published

on

ਮ੍ਰਿਤਕ ਦੇ ਪਿਤਾ ਚਿੰਤਾਂ ਸਿੰਘ ਨੇ ਦੱਸਿਆ ਕਿ ਰਸਤੇ ਨੂੰ ਲੈ ਕੇ ਪੁਰਾਣੀ ਰੰਜਿਸ ਦੇ ਚੱਲਦਿਆ ਮੇਰੇ ਪੁੱਤ ਦਾ ਕਤਲ ਕੀਤਾ ਗਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਿਕ ਕੁਝ ਸਮਾਂ ਪਹਿਲਾ ਨਾਲ ਜਮੀਨ ਵਾਲਿਆ ਅੱਜੂ ਅਤੇ ਜਰਮਨ ਨੇ ਮੇਰੇ ਅਤੇ ਮੇਰੇ ਲੜਕਿਆਂ ਨੂੰ ਘੇਰ ਕੇ ਧਮਕੀਆਂ ਦਿੱਤੀਆ ਸਨ ਪਰ ਮੋਹਤਬਾਰਾ ਨੇ ਸਾਡਾ ਰਾਜੀਨਾਮਾ ਕਰਵਾ ਦਿੱਤਾ ਪਰ ਪਰਸੋਂ ਉਨਾ ਨੇ ਸਾਡੇ ਲੜਕੇ ਨੂੰ ਧਮਕੀਆ ਦਿੱਤੀਆ ਸਨ ਕਿ ਸਾਨੂੰ ਤੇਰੇ ਤੇ ਦੋ ਕਿੱਲੇ ਜਮੀਨ ਵੇਚ ਕੇ ਵੀ ਲਾਉਣੀ ਪੈ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਆਪਣੀ ਹੁਣ ਤਿਆਰੀ ਕਰ ਲਵੋ ਜਲਦ ਹੀ ਤੁਹਾਨੂੰ ਖਮਿਆਜਾ ਭੁਗਤਨਾ ਪਵੇਗਾ ਅੱਜ ਮੇਰੇ ਲੜਕੇ ਨੂੰ ਇਨਾ ਦੋਨਾ ਭਰਾਂਵਾ ਅਤੇ ਸਾਥੀਆ ਵੱਲੋਂ ਰਸਤੇ ਵਿੱਚ ਘੇਰ ਕੇ ਲੈ ਗਏ ਅਤੇ ਉਸਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ|

ਇਸ ਸੰਬੰਧੀ ਥਾਣਾ ਭਿੱਖੀਵਿੰਡ ਦੇ ਮੁਖੀ ਮੋਹਿਤ ਸ਼ਰਮਾਂ ਨੇ ਕਿਹਾ ਕਿ ਮ੍ਰਿਤਕ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਸੀਸੀ ਟੀਵੀ ਫੁੱਟੇਜ ਚੈੱਕ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ|