Connect with us

Punjab

ਪੰਜਾਬ ਸਰਕਾਰ ਵਲੋਂ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ ਸਹਾਇਤਾ ਰਾਸ਼ੀ ਜਾਰੀ ਕਰਨ ਸਬੰਧੀ ਗਾਇਡਲਾਇਨ ਜਾਰੀ : ਸੋਨੀ

Published

on

OM Parkash Soni

ਚੰਡੀਗੜ :
ਪੰਜਾਬ ਸਰਕਾਰ ਵਲੋਂ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ ਸਹਾਇਤਾ ਰਾਸ਼ੀ ਜਾਰੀ ਕਰਨ ਸਬੰਧੀ ਗਾਇਡ ਲਾਇਨ ਜਾਰੀ ਕਰ ਦਿੱਤੀਆਂ ਗਈਆਂ ਹਨ ।
ਉਪ ਮੁਖ ਮੰਤਰੀ ਓਮ ਪ੍ਰਕਾਸ ਸੋਨੀ ਨੇ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਰਾਜ ਸਰਕਾਰ ਵਲੋਂ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ।
ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਨਾਂ ਕੋਵਿਡ-19 ਮਿ੍ਰਤਕਾਂ ਦੇ ਵਾਰਿਸਾਂ ਕੋਲ ਮੌਤ ਦੇ ਕਾਰਨ ਸਬੰਧੀ ਹਸਪਤਾਲ ਵਲੋਂ ਸਰਟੀਫਿਕੇਟ ਮੌਜੂਦ ਹੈ ਉਹ ਉਸ ਜ਼ਿਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਅਰਜ਼ੀਆਂ ਸਿੱਧੇ ਤੌਰ ਤੇ ਦੇਣਗੇ ਜਿਸ ਜਲਿੇ ਵਿੱਚ ਕੋਵਿਡ ਮਰੀਜ ਦੀ ਮੌਤ ਹੋਈ ਸੀ।

ਇਸੇ ਤਰਾਂ ਜਿਨਾਂ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਦੇ ਜਿਨਾਂ ਵਾਰਿਸਾਂ ਕੋਲ ਹਸਪਤਾਲ ਵਲੋਂ ਜਾਰੀ ਮੌਤ ਦੇ ਕਾਰਨ ਸਬੰਧੀ ਸਰਟੀਫਿਕੇਟ ਮੌਜੂਦ ਨਹੀਂ ਹੈ ਉਹ ਪੰਜਾਬ ਸਰਕਾਰ ਵਲੋਂ ਉਸ ਜਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ਵਿਚ ਗਠਿਤ ਕੀਤੀ ਗਈ ਕਮੇਟੀ ਕੋਲ ਅਰਜ਼ੀਆਂ ਪੇਸ਼ ਕਰਨਗੇ ਜਿਸ ਵਿਚ ਉਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਸੀ । ਇਨਾਂ ਕਮੇਟੀਆਂ ਦੇ ਗਠਨ ਸਬੰਧੀ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਇਸ ਕਮੇਟੀ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਚੇਅਰਪਰਸਨ, ਸਿਵਲ ਸਰਜਨ ਨੂੰ ਮੈਂਬਰ ਸੈਕਟਰੀ ਜਦਕਿ ਸਹਾਇਕ ਸਿਵਲ ਸਰਜਨ ਮੈਂਬਰ ਕਨਵੀਨਰ ਲਗਾਇਆ ਗਿਆ ਹੈ। ਇਸੇ ਤਰਾਂ ਜੇਕਰ ਜ਼ਿਲੇ ਵਿਚ ਕੋਈ ਸਰਕਾਰੀ ਮੈਡੀਕਲ ਕਾਲਜ ਮੌਜੂਦ ਹੈ ਤਾਂ ਉਸ ਦੇ ਪਿ੍ਰੰਸੀਪਲ/ ਮੈਡੀਕਲ ਸੁਪਰਡੰਟ ਅਤੇ ਮੈਡੀਸਨ ਵਿਭਾਗ ਦੇ ਮੁਖੀ ਨੂੰ ਮੈਂਬਰ, ਜ਼ਿਲੇ ਦੇ ਐਪੀਡੀਮੋਲੋਜਿਸਟ ਕੋਵਿਡ-19 ਸੈੱਲ ਦੇ ਇੰਚਾਰਜ ਨੂੰ ਵੀ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ।

ਕਮੇਟੀ ਅਰਜ਼ੀ ਪ੍ਰਾਪਤ ਹੋਣ ਦੇ 30 ਦਿਨਾਂ ਦੇ ਵਿਚ ਵਿਚ ਮੀਟਿੰਗ ਕਰਕੇ ਅਗਲੇਰੀ ਕਾਰਵਾਈ ਕਰਨ ਦੀ ਪਾਬੰਦ ਹੋਵੇਗੀ।
ਉਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਮਿ੍ਰਤਕ ਦਾ ਵਾਰਿਸ ਹਸਪਤਾਲ ਵਲੋਂ ਜਾਰੀ ਸਰਟੀਫਿਕੇਟ ਨਾਲ ਸਹਿਮਤ ਨਹੀਂ ਹੈ ਉਹ ਸਰਟੀਫਿਕੇਟ ਵਿੱਚ ਦਰਜ ਕਾਰਨ ਨੂੰ ਤੱਥਾਂ ਦੇ ਆਧਾਰ ਤੇ ਦਰੁਸਤ ਕਰਵਾਉਣ ਲਈ ਵੀ ਅਰਜੀ ਦੇ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਵਿਡ 19 ਹੋਣ ਸਬੰਧੀ ਪੁਸਟੀ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਬੀਮਾਰੀ ਕਾਰਨ ਮੌਤ ਹੁੰਦੀ ਹੈ ਤਾਂ ਉਸ ਦੇ ਵਾਰਿਸ ਵੀ ਸਹਾਇਤਾ ਰਾਸੀ ਹਾਸਲ ਕਰਨ ਦੇ ਹੱਕਦਾਰ ਹਨ।

ਉਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਹਸਪਤਾਲ ਵਿਚ ਦਾਖਲ ਕਿਸੇ ਕੋਵਿਡ ਮਰੀਜ ਦੀ ਹਸਪਤਾਲ ਵਿਚ ਦਾਖਲੇ ਦੌਰਾਨ 30 ਦਿਨਾਂ ਤੋਂ ਬਾਅਦ ਵੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਵਾਰਿਸ ਵੀ ਇਸ ਸਹਾਇਤਾ ਰਾਸੀ ਨੂੰ ਹਾਸਲ ਕਰਨ ਲਈ ਹੱਕਦਾਰ ਹਨ।

ਉਪ ਮੁਖ ਮੰਤਰੀ ਇਹ ਵੀ ਦੱਸਿਆ ਕਿ ਇਹ ਸਹਾਇਤਾ ਰਾਸੀ ਸਿਰਫ ਕੋਵਿਡ 19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸ ਨੂੰ ਹੀ ਮਿਲੇਗੀ ਅਤੇ ਜੇਕਰ ਕਿਸੇ ਦੀ ਮੌਤ ਖੁਦਕੁਸੀ, ਹਾਦਸਾ, ਜਹਿਰ ਖਾਣ ਕਾਰਨ ਹੋਈ ਹੈ ਤਾਂ ਉਨਾਂ ਨੂੰ ਇਹ ਸਹਾਇਤਾ ਰਾਸੀ ਨਹੀਂ ਮਿਲੇਗੀ।