Uncategorized
‘ਬਜਰੰਗੀ ਭਾਈਜਾਨ’ ਦੀ ਮੁੰਨੀ ਹਰਸ਼ਾਲੀ ਮਲਹੋਤਰਾ ਨੇ ਮਨਾਇਆ ਆਪਣਾ 13ਵਾਂ ਜਨਮ ਦਿਨ

ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ਨਾਲ ਬਾਲੀਵੁੱਡ ’ਚ ਕਦਮ ਰੱਖਣ ਵਾਲੀ ਮੁੰਨੀ ਭਾਵ ਹਰਸ਼ਾਲੀ ਮਲਹੋਤਰਾ ਦਾ 3 ਜੂਨ ਨੂੰ ਜਨਮ ਦਿਨ ਸੀ। ਹਰਸ਼ਾਲੀ 13 ਸਾਲ ਦੀ ਹੋ ਗਈ ਹੈ। ਹਰਸ਼ਾਲੀ ਨੇ ਧੂਮਧਾਮ ਨਾਲ ਆਪਣਾ ਜਨਮ ਦਿਨ ਮਨਾਇਆ ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ’ਚ ਹਰਸ਼ਾਲੀ ਪਿੰਕ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹਰਸ਼ੀਲੀ ਨੇ ਸੈਂਡਲ ਪਹਿਣੇ ਹੋਏ ਹਨ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਹਰਸ਼ਾਲੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ। ਫ਼ਿਲਮ ‘ਬਜਰੰਗੀ ਭਾਈਜਾਨ’ ਤੋਂ ਪਹਿਲਾਂ ਹਰਸ਼ਾਲੀ ਸ਼ੋਅ ‘ਕੁਬੂਲ ਹੈ’ ’ਚ ਦਿਖੀ ਸੀ। ਇਸ ਤੋਂ ਬਾਅਦ ਹਰਸ਼ਾਲੀ ‘ਲੌਟ ਆਓ ਤ੍ਰਿਸ਼ਾ’ ’ਚ ਨਜ਼ਰ ਆਈ। ਹਰਸ਼ਾਲੀ ਨੇ ‘ਸਾਵਧਾਨ ਇੰਡੀਆ’ ਦੇ ਇਕ ਐਪੀਸੋਡ ’ਚ ਕੰਮ ਕੀਤਾ ਹੈ। ਹਰਸ਼ਾਲੀ ਕਈ ਟੀ.ਵੀ. ਐਡ ’ਚ ਵੀ ਦਿਖਾਈ ਦੇ ਚੁੱਕੀ ਹੈ। ਹਰਸ਼ਾਲੀ ਨੂੰ ਅਸਲੀ ਪਛਾਣ ਫ਼ਿਲਮ ‘ਬਜਰੰਗੀ ਭਾਈਜਾਨ’ ਨਾਲ ਮਿਲੀ।