Uncategorized
ਬੁਰੇ ਫਸੇ ਦਿਲਜੀਤ ਅਤੇ ਨੀਰੂ

JATT & JULIET 3 : ਦਿਲਜੀਤ ਅਤੇ ਨੀਰੂ ਦੀ ਜੱਟ ਐਂਡ ਜੂਲੀਅਟ 3 ਫ਼ਿਲਮ ਸਿਨੇਮਾਂਘਰਾ ‘ਚ ਧੂਮ ਮਚਾ ਰਹੀ ਹੈ| ਜੱਟ ਐਂਡ ਜੂਲੀਅਟ 3 ਨੇ ਹੁਣ ਤੱਕ ਕਈ ਫ਼ਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ । ਇਹ ਫਿਲਮ 28 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ । ਇਹ ਫਿਲਮ ਨੇ ਹਫ਼ਤੇ ਚ 60 ਕਰੋੜ ਦੀ ਕਮਾਈ ਕਰ ਲਈ ਹੈ |ਇਸ ਫ਼ਿਲਮ ਨੂੰ ਹਰੇਕ ਕੋਈ ਦੇਖਣਾ ਪਸੰਦ ਕਰ ਰਿਹਾ ਹੈ।
ਐਡਵੋਕੇਟ ਨੇ ਦਿੱਤੀ ਜਾਣਕਾਰੀ
ਪਰ ਹੁਣ ਲੱਗਦਾ ਹੈ ਕਿ ਫ਼ਿਲਮ ਹਿੱਟ ਹੋਣ ਤੋਂ ਬਾਅਦ ਇਕ ਗਾਣੇ ਕਰਕੇ ਦੋਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦੇ ਇਕ ਗਾਣੇ ਨੂੰ ਲੈ ਕੇ ਖਰੜ ਦੇ ਰਹਿਣ ਵਾਲੇ ਐਡਵੋਕੇਟ ਸੁਨੀਲ ਨੇ ਇਕ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਦਿਲਜੀਤ ਦੇ ਨਵੇਂ ਗਾਣੇ ‘ਲਹਿੰਗੇ’ ਨੂੰ ਲੈ ਕੇ ਅਰਜੀ ਦਿੱਤੀ ਹੈ । ਵਕੀਲ ਦੇ ਮੁਤਾਬਿਕ ਗਾਣੇ ‘ਚ ਵਰਤੇ ਹੋਏ ਕੁਝ ਸ਼ਬਤ ਆਪੱਤੀਜਨਕ ਨੇ । ਆਉਣ ਵਾਲੇ ਦਿਨਾਂ ਚ ਵਕੀਲ PC ਕਰਕੇ ਸਾਰੀ ਜਾਣਕਾਰੀ ਦੇਣਗੇ । ਹਾਲੇ ਤੱਕ ਦਿਲਜੀਤ ਤੇ ਨੀਰੂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ।