Connect with us

Amritsar

ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਦੇ 3 ਸਾਲਾ ਦਾ ਦਿੱਤਾ ਵੇਰਵਾ

Published

on

ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਮੁੱਖਮੰਤਰੀ ਕੈਪਟਨ ਅੰਮ੍ਰਿੰਦਰ ਸਿੰਘ ਵਲੋਂ ਪ੍ਰੈਸ ਕਾੰਫ਼੍ਰੇੰਸ ਕੀਤੀ ਗਈ। ਇਸ ਕੌਂਫਰੇਂਸ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਆਪਣੀ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ 3 ਸਾਲਾਂ ਵਿੱਚ ਪੰਜਾਬ ਸਰਕਾਰ ਨੇ ਸਮੇਂ ਸਿਰ ਹਰ ਇੱਕ ਮੁਲਾਜ਼ਮ ਦੀ ਤਨਖਾਹ ਦਿੱਤੀ ਹੈ। ਇਸਤੋਂ ਉਪਰੰਤ ਉਹਨਾਂ ਕਿਹਾ ਮੋਦੀ ਸਰਕਾਰ ਨੇ ਪੰਜਾਬ ਨੂੰ 4600 ਕਰੋੜ ਬਕਾਇਆ ਨਹੀਂ ਦਿੱਤਾ ਅਤੇ ਜੇਕਰ ਬਕਾਇਆ ਸਮੇਂ ਸਿਰ ਤੇ ਮਿਲ ਜਾਂਦਾ ਤਾਂ ਪੰਜਾਬ ਸਰਕਾਰ ਦਾ ਡਰਾਫਟ ਇੱਕ ਦਿਨ ਵੀ ਉਪਰ ਨਾ ਜਾਂਦਾ। ਇਸਦੇ ਚਲਦਿਆਂ ਮਨਪ੍ਰੀਤ ਬਾਦਲ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਮੁਲਾਜ਼ਮਾਂ ਦਾ GPF ਬਕਾਇਆ ਨਹੀਂ ਹੈ ਅਤੇ ਬਿਜਲੀ ਬੋਰਡ ਦੀ ਵੀ ਟੋਟਲ ਸਬਸਿਡੀ ਪੰਜਾਬ ਸਰਕਾਰ ਵਲੋਂ ਦੇ ਦਿੱਤੀ ਗਈ ਹੈ।

https://www.facebook.com/WorldPunjabiTV/videos/241089193714425/
ਵਿੱਤ ਮੰਤਰੀ ਨੇ ਗਿਣਵਾਈਆਂ ਕਾਂਗਰਸ ਸਰਕਾਰ ਦੇ 3 ਸਾਲ ਦੀਆਂ ਪ੍ਰਾਪਤੀਆਂ