Connect with us

Uncategorized

ਮਮਤਾ ਬੈਨਰਜੀ ਨੇ ਅਸਤੀਫ਼ਾ ਦੇਣ ਦੀ ਆਖੀ ਗੱਲ

Published

on

ਕੋਲਕਾਤਾ ਕਾਂਡ ਮਾਮਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਮਮਤਾ ਬੈਨਰਜੀ ਤੇ ਹੜਤਾਲੀ ਡਾਕਟਰਾਂ ਦੀ ਮੀਟਿੰਗ ਹੋਣੀ ਸੀ। ਪਰ ਮੀਟਿੰਗ ਨਹੀਂ ਹੋ ਸਕੀ, ਮਮਤਾ ਬੈਨਰਜੀ ਹੜਤਾਲੀ ਡਾਕਟਰਾਂ ਦਾ ਕਰੀਬ 2 ਘੰਟੇ ਤੱਕ ਇੰਤਜ਼ਾਰ ਕਰਦੀ ਰਹੀ ਪਰ ਇੱਕ ਵੀ ਹੜਤਾਲੀ ਡਾਕਟਰ ਮੀਟਿੰਗ ਲਈ ਨਹੀਂ ਆਇਆ, ਕਿਉਂਕਿ ਡਾਕਟਰ ਮੰਗ ਕਰ ਰਹੇ ਨੇ ਉਨ੍ਹਾਂ ਦੀ ਗੱਲਬਾਤ ਦੀ ਲਾਈਵ ਸਟਰੀਮਿੰਗ ਕੀਤੀ ਜਾਵੇਪਰ ਇਹ ਮੰਗ ਸਰਕਾਰ ਵੱਲੋਂ ਨਹੀਂ ਮੰਨੀ ਜਾ ਰਹੀ। 2 ਘੰਟੇ ਤੱਕ ਡਾਕਟਰਾਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਮਮਤਾ ਬੈਨਰਜੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮੈਂ ਹੱਥ ਜੋੜ ਸਾਰੇ ਲੋਕਾਂ ਤੋਂ ਮਾਫ਼ੀ ਮੰਗਦੀ ਹਾਂ ਪਰ ਜੇ ਤੁਸੀ ਚਾਹੁੰਦੇ ਹੋ ਕਿ ਮੈਂ ਅਸਤੀਫਾ ਦੇ ਦੇਵਾ ਤਾਂ ਮੈਂ ਅਸਤੀਫਾ ਦੇਣ ਨੂੰ ਵੀ ਤਿਆਰ ਹਾਂ।

ਮੀਟਿੰਗ ਲਈ ਡਾਟਕਰਾਂ ਦਾ ਵਫ਼ਦ ਨਾ ਪੁੱਜਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘ਸਾਡੀ ਸਰਕਾਰ ਦਾ ਅਪਮਾਨ ਹੋਇਆ ਹੈ। ਪਰ ਆਮ ਲੋਕ ਇਹ ਨਹੀਂ ਜਾਣਦੇ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਉਹ ਇਨਸਾਫ਼ ਨਹੀਂ ਸਗੋਂ ਕੁਰਸੀ ਚਾਹੁੰਦੇ ਹਨ। ਮੈਂ ਅਸਤੀਫ਼ਾ ਦੇਣ ਲਈ ਤਿਆਰ ਹਾਂ। ਮੈਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਚਾਹੀਦਾ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਉਹ ਜੂਨੀਅਰ ਡਾਕਟਰਾਂ ਨਾਲ ਮੀਟਿੰਗ ਦੇ ਸਿੱਧੇ ਪ੍ਰਸਾਰਣ ਦੀ ਇਜਾਜ਼ਤ ਨਹੀਂ ਦੇ ਸਕਦੇ ਹਨ ਕਿਉਂਕਿ ਆਰਜੀ ਕਰ ਹਸਪਤਾਲ ਦੇ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹ ਮਾਮਲਾ ਸੁਪਰੀਮ ਕੋਰਟ ’ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਮਾਮਲਾ ਸੁਪਰੀਮ ਕੋਰਟ ’ਚ ਨਾ ਹੁੰਦਾ ਤਾਂ ਉਨ੍ਹਾਂ ਮੀਟਿੰਗ ਦੇ ਸਿੱਧੇ ਪ੍ਰਸਾਰਣ ਦੀ ਇਜਾਜ਼ਤ ਦੇ ਦੇਣੀ ਸੀ। ਉਨ੍ਹਾਂ ਕਿਹਾ, ‘ਮੈਂ ਬੁੱਧਵਾਰ ਅਤੇ ਵੀਰਵਾਰ ਨੂੰ ਦੋ-ਦੋ ਘੰਟੇ ਤੋਂ ਵਧ ਸਮੇਂ ਤੱਕ ਡਾਕਟਰਾਂ ਦੀ ਉਡੀਕ ਕੀਤੀ। ਮੈਂ ਵਫ਼ਦ ਦੇ ਮੈਂਬਰਾਂ ਦੀ ਗਿਣਤੀ ਵੀ 15 ਤੋਂ 30 ਕਰ ਦਿੱਤੀ ਪਰ ਉਹ ਸਿੱਧੇ ਪ੍ਰਸਾਰਣ ’ਤੇ ਅੜੇ ਹੋਏ ਹਨ।’ ਮਮਤਾ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਗਰੀਬ ਲੋਕ ਤੜਫ ਰਹੇ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦਾ ਅਲਟੀਮੇਟਮ ਦਿੱਤਾ ਸੀ ਪਰ ਉਹ ਨਹੀਂ ਪਰਤੇ ਹਨ ਅਤੇ ਉਹ ਉਨ੍ਹਾਂ ਨੂੰ ਮੁਆਫ਼ ਕਰਦੀ ਹੈ ਕਿਉਂਕਿ ਉਹ ਡਾਕਟਰਾਂ ਖ਼ਿਲਾਫ਼ ਕੋਈ ਕਾਲਾ ਕਾਨੂੰਨ ਵਰਤਣ ਦੇ ਪੱਖ ’ਚ ਨਹੀਂ ਹੈ।ਮੁੱਖ ਸਕੱਤਰ ਨੇ ਕਿਹਾ ਕਿ ਮੀਟਿੰਗ ਦਾ ਸਿੱਧਾ ਪ੍ਰਸਾਰਣ ਸੰਭਵ ਨਹੀਂ ਹੈ ਅਤੇ ਡਾਕਟਰਾਂ ਨੂੰ ਭਰੋਸਾ ਦਿੱਤਾ ਸੀ ਕਿ ਗੱਲਬਾਤ ਰਿਕਾਰਡ ਕੀਤੀ ਜਾਵੇਗੀ ਪਰ ਡਾਕਟਰ ਨਹੀਂ ਮੰਨੇ।ਦੂਜੇ ਪਾਸੇ ਸੁਪਰੀਮ ਕੋਰਟ ਦੀ ਸਮਾਂ ਸੀਮਾ ਬੀਤ ਜਾਣ ਦੇ ਬਾਵਜੂਦ ਜੂਨੀਅਰ ਡਾਕਟਰਾਂ ਨੇ ਆਪਣਾ ਧਰਨਾ ਅਤੇ ਧਰਨਾ ਖ਼ਤਮ ਨਹੀਂ ਕੀਤਾ ਹੈ। ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ ਵੀਰਵਾਰ ਨੂੰ ਬੰਗਾਲ ਸਰਕਾਰ ‘ਤੇ ਲਾਈਵ ਸਟ੍ਰੀਮਿੰਗ ਦੀ ਇਜਾਜ਼ਤ ਨਾ ਦੇਣ ਦਾ ਦੋਸ਼ ਲਗਾਇਆ। ਮਮਤਾ ਦੇ ਬਿਆਨ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਖਤਮ ਨਹੀਂ ਹੋਵੇਗਾ। ਮੁੱਖ ਮੰਤਰੀ ਦੀ ਟਿੱਪਣੀ ਮੰਦਭਾਗੀ ਹੈ। ਅਸੀਂ ਕਦੇ ਵੀ ਉਨ੍ਹਾਂ ਦਾ ਅਸਤੀਫਾ ਨਹੀਂ ਮੰਗਿਆ। ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ, ਪਰ ਰਾਜ ਦੇ ਪ੍ਰਸ਼ਾਸਨਿਕ ਤੰਤਰ ਨੇ ਮੀਟਿੰਗ ਦੀ ਲਾਈਵ ਸਟ੍ਰੀਮਿੰਗ ਦੀ ਇਜਾਜ਼ਤ ਨਹੀਂ ਦਿੱਤੀ।

Continue Reading