Punjab
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ
ਭਾਰਤੀ ਕ੍ਰਿਕਟ ਟੀਮ ਨੇ ‘ਦ ਓਵਲ’ ਵਿਖੇ ਖੇਡੇ ਗਏ ਐਂਡਰਸਨ-ਤੇਂਦੁਲਕਰ ਟਰਾਫੀ ਦੇ ਪੰਜਵੇਂ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਲੜੀ ਬਰਾਬਰ ਕਰ ਲਈ। ਟੀਮ ਇੰਡੀਆ ਦੀ ਇਸ ਦਿਲਚਸਪ ਅਤੇ ਯਾਦਗਾਰੀ ਜਿੱਤ ਨੇ ਦੇਸ਼ ਵਾਸੀਆਂ ਦੇ ਦਿਲ ਜਿੱਤ ਲਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਜਿੱਤ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਮਾਨ ਨੇ ਟਵੀਟ ਕਰ ਦਿੱਤੀ ਵਧਾਈ
ਭਾਰਤ ਨੇ ਓਵਲ ਵਿਖੇ ਖੇਡੇ ਗਏ 5ਵੇਂ ਟੈਸਟ ਮੈਚ ਦੌਰਾਨ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਮੁਹੰਮਦ ਸਿਰਾਜ ਨੂੰ ਮੈਨ ਆਫ ਦੀ ਮੈਚ ਅਤੇ ਸ਼ੁਭਮਨ ਗਿੱਲ ਨੂੰ ਪਲੇਅਰ ਆਫ ਦੀ ਸੀਰੀਜ਼ ਮਿਲਣ ਦੀਆਂ ਮੁਬਾਰਕਾਂ। ਸਾਰੀ ਟੀਮ ਨੂੰ ਵੀ ਬਹੁਤ ਬਹੁਤ ਵਧਾਈਆਂ। ਚੱਕਦੇ ਇੰਡੀਆ
