Connect with us

Uncategorized

ਮੋਹਾਲੀ ‘ਚ ਯੂਟਿਊਬਰ ਅਰਮਾਨ ਮਲਿਕ ਦੇ ਘਰ ਸਾਹਮਣੇ ਹੰਗਾਮਾ

Published

on

ਮੋਹਾਲੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੇ ਘਰ ਦੇ ਸਾਹਮਣੇ ਹੰਗਾਮੇ ਦਾ ਮਾਮਲਾ ਸਾਹਮਣੇ ਆਇਆ ਹੈ।

ਦਰਅਸਲ, ਅਰਮਾਨ ਮਲਿਕ ਨੇ ਆਪਣੇ ਘਰ ਦੇ ਸਾਹਮਣੇ ਸਥਿਤ ਇੱਕ Airbnb ਫਲੈਟ ਵਿੱਚ ਦੇਰ ਰਾਤ ਤੱਕ ਹੋਣ ਵਾਲੀਆਂ ਪਾਰਟੀਆਂ ਨੂੰ ਲੈ ਕੇ ਇਤਰਾਜ਼ ਜਤਾਇਆ ਹੈ।

ਅਰਮਾਨ ਮਲਿਕ ਦਾ ਦਾਅਵਾ ਹੈ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਮੁਤਾਬਕ, Airbnb ਫਲੈਟ ਵਿੱਚ ਕਰੀਬ 25 ਲੋਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ, ਜਿੱਥੇ ਰਾਤ ਇੱਕ ਵਜੇ ਤੱਕ DJ ਵੱਜਦਾ ਹੈ ਅਤੇ ਸ਼ਰਾਬ ਦੀਆਂ ਪਾਰਟੀਆਂ ਚੱਲਦੀਆਂ ਹਨ।

ਅਰਮਾਨ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਉੱਚੀ ਆਵਾਜ਼ ਵਿੱਚ ਵੱਜਣ ਵਾਲੇ DJ ਕਾਰਨ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਧਰ, ਇਸ ਮਾਮਲੇ ਵਿੱਚ Airbnb ਫਲੈਟ ਦੇ ਮਾਲਕ ਅਤੇ ਅਰਮਾਨ ਮਲਿਕ ਵਿਚਾਲੇ ਵੀ ਵਿਵਾਦ ਵਧ ਗਿਆ ਹੈ। ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।

ਫਿਲਹਾਲ, ਪੁਲਿਸ ਨੇ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਜਾਂਚ ਦੌਰਾਨ ਕੀ ਤੱਥ ਸਾਹਮਣੇ ਆਉਂਦੇ ਹਨ ਅਤੇ ਇਸ ਵਿਵਾਦ ਦਾ ਕੀ ਹੱਲ ਨਿਕਲਦਾ ਹੈ।

Continue Reading

2