Connect with us

Uncategorized

ਮੌਨਸੂਨ ‘ਚ ਗਲੇ ਦੀ ਖਰਾਸ਼ ਤੇ ਜ਼ੁਕਾਮ-ਖੰਘ ਲਈ, ਇਹ ਟਿਪਸ ਅਜ਼ਮਾਓ।

Published

on

Monsoon Remedies : ਮੌਨਸੂਨ ਦੇ ਆਣ ਨਾਲ ਮੌਸਮ ਇਕਦਮ ਬਦਲ ਜਾਂਦਾ ਹੈ। ਬੇਸ਼ੱਕ, ਬਰਸਾਤ ਦਾ ਮੌਸਮ ਦਿਲ ਨੂੰ ਰਾਹਤ ਦਿੰਦਾ ਹੈ ਅਤੇ ਗਰਮੀ ਤੋਂ ਰਾਹਤ ਮਿਲਦੀ ਹੈ, ਤਾਂ ਇਹ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਪਰ, ਮੌਨਸੂਨ ਆਪਣੇ ਨਾਲ ਕਈ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ ਤੇ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਇਸ ਬਦਲਦੇ ਮੌਸਮ ਵਿੱਚ, ਲੋਕ ਅਕਸਰ ਖੰਘ-ਚੁਕਾਮ, ਜ਼ੁਕਾਮ, ਸਿਰ ਦਰਦ ਅਤੇ ਬੁਖਾਰ ਤੋਂ ਪਰੇਸ਼ਾਨ ਰਹਿੰਦੇ ਹਨ। ਕਈ ਵਾਰ ਨੱਕ ਵਗਣਾ ਅਤੇ ਕਈ ਵਾਰ ਛਾਤੀ ਵਿੱਚ ਜਮ੍ਹਾਂ ਬਲਗ਼ਮ ਪਰੇਸ਼ਾਨ ਕਰਦਾ ਹੈ।

ਇਨ੍ਹਾ ਬਿਮਾਰੀਆਂ ਤੋ ਬਚਾਆ ਲਈ ਅਸੀ ਕੁਝ ਘਰੇਲੁ ਓਪਾ ਅਪਣਾ ਸਕਦੇ ਹਾਂ। ਜਿਵੇਂ

  • ਹਲਦੀ ਦਾ ਕੜ੍ਹਾ

ਅੱਧਾ ਚਮਚ ਹਲਦੀ, ਅੱਧਾ ਚਮਚ ਸੁੱਕਾ ਅਦਰਕ, 1 ਕਾਲੀ ਮਿਰਚ ਅਤੇ ਥੋੜਾ ਸ਼ਹਿਦ ਲਓ। ਇਸਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਦਿਨ ਵਿੱਚ 2-3 ਵਾਰ ਲਓ। ਤੁਸੀਂ ਇਸਨੂੰ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜਾਂ 1 ਘੰਟਾ ਬਾਅਦ ਲੈ ਸਕਦੇ

  • ਅਦਰਕ ਦਾ ਪਾਣੀ

ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ 1 ਲੀਟਰ ਪਾਣੀ ਵਿੱਚ ਪਾਓ। ਇਸਨੂੰ ਮੱਧਮ ਅੱਗ ‘ਤੇ 10 ਮਿੰਟ ਲਈ ਉਬਾਲੋ। ਹੁਣ ਇਸਨੂੰ ਛਾਨ ਕੇ ਇੱਕ ਸਟੀਲ ਦੀ ਗਲਾਸ ਵਿੱਚ ਪਾ ਕੇ ਪੀਂ ਲਵੋ। ਇਸ ਨਾਲ ਮੈਟਾਬੋਲਿਜ਼ਮ ਵਿੱਚ ਸੁਧਾਰ ਹੁੰਦਾ ਹੈ, ਗਲੇ ਵਿੱਚ ਰਾਹਤ ਮਿਲਦੀ ਹੈ ਅਤੇ ਬਲਗਮ ਇਕੱਠਾ ਨਹੀਂ ਹੁੰਦਾ।

  • ਪਾਣੀ ਵਿੱਚ ਸ਼ਹਿਦ

ਇੱਕ ਚੌਥਾਈ ਚਮਚ ਸ਼ਹਿਦ ਲਓ ਅਤੇ ਅੱਧਾ ਚਮਚ ਹਲਦੀ, ਦੋਣਾ ਨੂੰ ਪਾਣੀ ਵਿੱਚ ਮਿਲਾ ਕੇ ਪੀ ਲਵੋ ਇਸ ਨਾਲ ਗਲੇ ਨੂੰ ਜਲਦੀ ਰਾਹਤ ਮਿਲੇਗੀ।

ਇਹ ਓਪਾ ਜ਼ੁਕਾਮ ਅਤੇ ਖੰਘ ਨੂੰ ਰੋਕਦੇ ਹਨ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੇ ਹਨ ਤੇ ਇਮਿਊਨਿਟੀ ਨੂੰ ਵਿ ਮਜ਼ਬੂਤ ਕਰਦੀਆਂ ਹਨ।

Continue Reading