Punjab
ਰਾਮ ਰਹੀਮ ਨੇ ਇੱਕ ਵਾਰ ਫਿਰ ਤੋਂ ਪੈਰੋਲ ਦੀ ਕੀਤੀ ਮੰਗ
RAM RAHIM: ਸਿਰਸਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਫਿਰ 20 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਹੈ। ਜੇਲ੍ਹ ਵਿਭਾਗ ਨੇ ਰਾਮ ਰਹੀਮ ਨੂੰ ਪੈਰੋਲ ਦੇਣ ਲਈ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੂੰ ਅਰਜ਼ੀ ਭੇਜੀ ਹੈ। ਮੁੱਖ ਚੋਣ ਅਧਿਕਾਰੀ ਨੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ। ਅਧਿਕਾਰੀ ਦੀ ਤਰਫੋਂ ਕਿਹਾ ਗਿਆ ਹੈ ਕਿ ਚੋਣ ਜ਼ਾਬਤੇ ਦੌਰਾਨ ਪੈਰੋਲ ਦੇਣ ਲਈ ‘ਮਜ਼ਬੂਰ’ ਕਾਰਨ ਦੱਸੇ ਜਾਣ। ਪਿਛਲੇ ਮਹੀਨੇ ਹੀ 13 ਅਗਸਤ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ।
10 ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ: ਰਾਮ ਰਹੀਮ 10 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਰਾਮ ਰਹੀਮ ਹਰ ਵਾਰ ਬਾਗਪਤ ਆਸ਼ਰਮ ਜਾਂਦਾ ਸੀ। ਹਰਿਆਣਾ ਪੁਲਿਸ ਨੇ ਉਸ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਯੂਪੀ ਦੇ ਬਾਗਪਤ ਸਥਿਤ ਇਸ ਆਸ਼ਰਮ ਵਿੱਚ ਛੱਡ ਦਿੱਤਾ। ਹਾਲਾਂਕਿ ਹਰ ਵਾਰ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਸਵਾਲ ਉਠਾਏ ਜਾਂਦੇ ਹਨ।
ਰਾਮ ਰਹੀਮ ਨੂੰ ਕਦੋਂ – ਕਦੋਂ ਮਿਲੀ ਪੈਰੋਲ:
24 ਅਕਤੂਬਰ 2020: ਰਾਮ ਰਹੀਮ ਨੂੰ ਪਹਿਲੀ ਵਾਰ ਹਸਪਤਾਲ ‘ਚ ਭਰਤੀ ਆਪਣੀ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ ਮਿਲੀ।
21 ਮਈ 2021: ਮਾਂ ਨੂੰ ਮਿਲਣ ਲਈ ਦੂਜੀ ਵਾਰ 12 ਘੰਟੇ ਲਈ ਪੈਰੋਲ ਦਿੱਤੀ ਗਈ।
7 ਫਰਵਰੀ 2022: ਡੇਰਾ ਮੁਖੀ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ 21 ਦਿਨਾਂ ਦੀ ਛੁੱਟੀ ਮਿਲੀ।
ਜੂਨ 2022: 30 ਦਿਨਾਂ ਲਈ ਪੈਰੋਲ ਮਿਲੀ। ਯੂਪੀ ਦੇ ਬਾਗਪਤ ਆਸ਼ਰਮ ਭੇਜ ਦਿੱਤਾ।
14 ਅਕਤੂਬਰ 2022: ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ।
21 ਜਨਵਰੀ 2023: ਛੇਵੀਂ ਵਾਰ 40 ਦਿਨਾਂ ਲਈ ਪੈਰੋਲ ਮਿਲੀ।
20 ਜੁਲਾਈ 2023: ਸੱਤਵੀਂ ਵਾਰ 30 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ।
21 ਨਵੰਬਰ 2023: ਰਾਮ ਰਹੀਮ 21 ਦਿਨਾਂ ਦੀ ਛੁੱਟੀ ਲੈ ਕੇ ਬਾਗਪਤ ਆਸ਼ਰਮ ਗਿਆ।
19 ਜਨਵਰੀ 2023: ਰਾਮ ਰਹੀਮ 50 ਦਿਨਾਂ ਲਈ ਫਰਲੋ ‘ਤੇ ਰਿਹਾ।
13 ਅਗਸਤ 2024: ਰਾਮ ਰਹੀਮ ਨੂੰ 21 ਦਿਨਾਂ ਦੀ ਛੁੱਟੀ।