Ludhiana
ਰੇਲਵੇ ਕੂਆਟਰਾਂ ਤੋਂ ਮਿਲੀ ਲਾਸ਼ ਨਿਕਲੀ ਕਰੋਨਾ ਪੋਜ਼ੀਟਿਵ

ਲੁਧਿਆਣਾ, 16 ਮਈ: ਲੁਧਿਆਣਾ ਵਿੱਚ ਬੀਤੇ ਦਿਨ ਰੇਲਵੇ ਕੂਆਟਰਾਂ ਤੋਂ ਮਿਲੀ ਲਾਸ਼ ਨਿਕਲੀ ਕਰੋਨਾ ਪੋਜ਼ੀਟਿਵ, ਲਾਸ਼ ਦੀ ਸ਼ਨਾਖਤ ਅਤੇ ਕਾਰਵਾਈ ਕਰਨ ਪਹੁੰਚੇ ਪੁਲਿਸ ਮੁਲਾਜ਼ਮਾਂ, ਫਰਾਂਸਿਕ ਟੀਮਾਂ ਨੂੰ ਵੀ ਏਕਾਂਤਵਾਸ ਕੀਤਾ ਗਿਆ। ਡੀਸੀਪੀ ਸਿਮਰਤਪਾਲ ਢੀਂਡਸਾ ਸਮੇਤ ਏਡੀਸੀਪੀ ਕਰਾਈਮ ਏਡੀਸੀਪੀ ਡਵੀਜ਼ਨ ਨੰਬਰ 3, ਏਸੀਪੀ ਸਿਵਲ ਲਾਈਨ, ਏਸੀਪੀ ਕਰਾਈਮ ਡਵੀਜ਼ਨ ਨੰਬਰ 1, ਬਸ ਸਟੈਂਡ ਚੌਂਕੀ ਇੰਚਾਰਜ ਅਤੇ 2 ਕਾਂਸਟੇਬਲ, ਸੀਆਈਏ ਸਟਾਫ਼ ਨੇ ਵੀ ਤਿੰਨ ਮੈਂਬਰਾਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ। ਫਿਲਹਾਲ ਇਨ੍ਹਾਂ ਸਾਰਿਆਂ ਦੀ ਰਿਪੋਰਟ ਆਉਣੀ ਬਾਕੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਰੱਖਿਆ ਗਿਆ ਇਕਾਂਤਵਾਸ ਵਿੱਚ, ਘਰ ਦੇ ਬਾਹਰ ਲਾਇਆ ਨੋਟਿਸ।