News
ਲੱਦਾਖ ‘ਚ 2 ਫ਼ੌਜੀ ਹੋਏ ਸ਼ਹੀਦ
ਪੂਰਬੀ ਲੱਦਾਖ ਵਿੱਚ ਦੋ ਪੰਜਾਬ ਦੇ ਨੌਜਵਾਨ ਫੌਜੀ ਸ਼ਹੀਦ ਹੋ ਗਏ ਅਤੇ 3 ਫੌਜੀ ਜਖ਼ਮੀ ਹੋ ਗਏ ਹਨ। ਦੱਸ ਦੇਈਏ ਕਿ ਪੂਰਬੀ ਲੱਦਾਖ ‘ਚ ਫੌਜੀ ਦੀ ਗੱਡੀ ਨਾਲ ਇੱਕ ਹਾਦਸਾ ਵਾਪਰ ਗਿਆ। ਇਹ ਹਾਦਸ ਪੂਰਬੀ ਲੱਦਾਖ ਵਿੱਚ ਇੱਕ ਵਾਹਨ ‘ਤੇ ਪੱਥਰ ਡਿੱਗਣ ਕਾਰਨ ਵਾਪਰਿਆ।
ਫੌਜ ਨੇ ਮ੍ਰਿਤਕਾਂ ਦੀ ਪਛਾਣ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਅਤੇ 14 ਸਿੰਧ ਹਾਰਸ ਰੈਜੀਮੈਂਟ ਦੇ ਲਾਂਸ ਦਫਾਦਾਰ ਦਲਜੀਤ ਸਿੰਘ ਵਜੋਂ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਜ਼ਖਮੀਆਂ ਵਿੱਚ ਮੇਜਰ ਮਯੰਕ ਸ਼ੁਭਮ (14 ਸਿੰਧ ਹਾਰਸ), ਮੇਜਰ ਅਮਿਤ ਦੀਕਸ਼ਿਤ ਅਤੇ ਕੈਪਟਨ ਗੌਰਵ (60 ਆਰਮਡ ਰੈਜੀਮੈਂਟ) ਸ਼ਾਮਲ ਹਨ।
“ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ, ਆਰਮੀ ਕਮਾਂਡਰ ਐਨਸੀ ਅਤੇ ਉੱਤਰੀ ਕਮਾਂਡ ਦੇ ਸਾਰੇ ਰੈਂਕ ਬਹਾਦਰ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਅਤੇ ਲਾਂਸ ਦਫਾਦਾਰ ਦਲਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਜਿਨ੍ਹਾਂ ਨੇ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ।”
