News
ਵਿਸ਼ਾਖਾਪਟਨਮ ‘ਚ ਗੈਸ ਲੀਕ ਕਾਰਨ ਮਰਨ ਵਾਲਿਆਂ ਦੀ ਗਿਣਤੀ 8 ਹੋਈ

ਵਿਸ਼ਾਖਾਪਟਨਮ, 7 ਮਈ – ਵਿਸ਼ਾਖਾਪਟਨਮ ਦੇ ਆਰ.ਆਰ.ਵੈਂਕਟਪੁਰਮ ਪਿੰਡ ਵਿਖੇ ਐਲ.ਜੀ ਪੋਲੀਮਰਸ ਉਦਯੋਗ ਵਿਚ ਕੈਮੀਕਲ ਗੈਸ ਲੀਕ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਓਧਰ ਇਸ ਘਟਨਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ 11 ਵਜੇ ਐਨ.ਡੀ.ਐਮ.ਏ ਦੀ ਮੀਟਿੰਗ ਸੱਦੀ ਹੈ। ਇਸ ਹਾਦਸੇ ਬਾਅਦ ਕਈ ਲੋਕ ਗੰਭੀਰ ਹਨ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਗੈਸ ਨਾਲ ਲੋਕਾਂ ਨੂੰ ਸਾਹ ਲੈਣ ਚ ਤਕਲੀਫ ਆ ਰਹੀ ਹੈ, ਉਲਟੀਆਂ ਅਤੇ ਸਰ ਦੇ ਵਿਚ ਦਰਦ ਵਾਲੇ ਲੱਛਣ ਪਾਏ ਜਾ ਰਹੇ ਹਨ।