Punjab
ਸ਼ੰਭੂ ਬਾਰਡਰ ਤੋਂ ਅੱਜ ਸ਼ਹੀਦ ਕਿਸਾਨ ਸ਼ੂਭਕਰਨ ਦੀ ਕਲਸ਼ ਯਾਤਰਾ

ਖਨੌਰੀ ਸਰਹੱਦ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ਉਨ੍ਹਾਂ ਦੇ ਪਿੰਡ ਬੱਲੋ ਤੋਂ ਸ਼ੁਰੂ ਹੋ ਕੇ ਵੱਖ-ਵੱਖ ਮੁਕਾਮਾਂ ‘ਤੇ ਰੁਕਦੀ ਹੋਈ ਸ਼ੰਭੂ ਸਰਹੱਦ ‘ਤੇ ਪਹੁੰਚੀ, ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਇਰਾਦੇ ਨਾਲ ਨਿਕਲੇ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਅਤੇ ਅੱਜ ਵੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ | ਸ਼ਹੀਦ ਸ਼ੁਭਕਰਨ ਸਿੰਘ ਦੇ ਜਦੀ ਪਿੰਡ ਬੱਲੋਂ, ਬਠਿੰਡਾ ਤੋਂ ਸ਼ਹੀਦ ਦੇ ਕਲਸ਼ ਸ਼ੰਭੂ ਅੱਤੇ ਖੰਨੌਰੀ ਬਾਰਡਰ ਲਿਆਂਦੇ ਗਏ | ਅੱਜ 16 ਮਾਰਚ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ਸ਼ੰਭੂ ਅੱਤੇ ਖੰਨੌਰੀ ਤੋਂ ਚੱਲ ਕੇ ਹਰਿਆਣਾ ਦੇ ਪਿੰਡਾਂ ਵਿੱਚ ਦੀ ਲੰਘੇਗੀ ਨਾਲ ਹੀ ਯਾਤਰਾ ਸੋਹਾਣਾ ਸਾਹਿਬ ਅੱਤੇ ਚੰਡੀਗੜ੍ਹ ਵਿੱਚ ਦੀ ਹੋ ਲੰਘੇਗੀ|
ਕਿਸਾਨ ਮਜ਼ਦੂਰ ਮੋਰਚਾ ਅਤੇ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਸ਼ੁਰੂ ਕੀਤੇ ਕਿਸਾਨ ਅੰਦੋਲਨ 2 ਦੇ 32ਵੇਂ ਦਿਨ ਇੱਥੇ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸ਼ਰਵਨ ਸਿੰਘ ਪੰਧੇਰ, ਕਿਸਾਨ ਆਗੂ ਮਨਜੀਤ ਸਿੰਘ ਰਾਏ, ਗੁਰਮਨੀਤ ਸਿੰਘ ਮਾਂਗਟ, ਦਿਲਬਾਗ। ਸਿੰਘ ਹਰੀਗੜ੍ਹ, ਮਲਕੀਤ ਸਿੰਘ ਗੁਲਾਮੀਵਾਲਾ, ਚਮਕੋਰ ਸਿੰਘ ਉਸਮਾਨਵਾਲਾ, ਗੁਰਵਿੰਦਰ ਸਿੰਘ ਆਜ਼ਾਦ ਨੇ ਦੱਸਿਆ ਕਿ ਪਿੰਡ ਬਲਾਂ ਤੋਂ ਦੇਸ਼ ਪੱਧਰੀ ਸ਼ਹੀਦੀ ਕਲਸ਼ ਯਾਤਰਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਹੀਦ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦੇ ਮੋਰਚੇ ’ਤੇ ਪੁੱਜਣ ’ਤੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਨੇ ਸ਼ਰਧਾਂਜਲੀ ਭੇਟ ਕੀਤੀ।