Connect with us

News

ਸਾਵਧਾਨ ! ਹੁਣ ਰੋਬੋਟ ਅੱਤਵਾਦੀ ਬਣਕੇ ਲੋਕਾਂ ਦੀ ਜਾਨ ਲੈਣਗੇ ਜੋ ਪਹਿਲਾਂ ਡਾਕਟਰ ਬਣਕੇ ਲੋਕਾਂ ਦੀ ਬਚਾਉਂਦੇ ਸਨ ਜਾਨ ?

Published

on

Artificial Intelligence ਜਿੱਥੇ ਮਨੁੱਖੀ ਸਮਾਜ ਲਈ ਵਰਦਾਨ ਸਾਬਤ ਹੋ ਰਹੀ ਸੀ ਹੁਣ ਸਰਾਪ ਬਣਨ ਵੱਲ ਵਧ ਰਹੀ ਹੈ। ਜੇਕਰ ਵਰਦਾਨ ਦੀ ਗੱਲ ਕਰੀਏ ਤਾਂ AI ਅਤੇ Robotics ਤਕਨੀਕ ਨਾਲ ਬਹੁਤ ਕੁੱਝ ਉਸਾਰੂ ਵੀ ਕੀਤਾ ਜਾ ਰਿਹਾ ਹੈ। ਰੋਬੋਟ ਨਾਲ ਸਰਜਰੀ ਕੀਤੀ ਜਾ ਰਹੀ ਹੈ। ਮਾਨਵ ਦੀ ਜਗ੍ਹਾ ਬਹੁਤੀਆਂ ਥਾਵਾਂ ਤੇ ਰੋਬੋਟ ਕੰਮ ਕਰ ਰਹੇ ਹਨ। ਪ੍ਰਸਿੱਧ ਕੰਪਨੀ ਟੇਸਲਾ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਪੰਜ ਸਾਲ ਦੇ ਵਿੱਚ ਕੰਜੁਇਊਮਰ ਗਰੇਡ ਰੋਬੋਟ ਤਿਆਰ ਹੋ ਜਾਣਗੇ। ਮਤਲਬ ਕਿ ਘਰ ਦੇ ਕੰਮ ਕਰਵਾਉਣ ਲਈ ਕੋਈ ਵੀ ਵਿਅਕਤੀ ਰੋਬੋਟ ਖਰੀਦ ਸਕਦਾ। ਪਿਛਲੇ ਕੁੱਝ ਸਮੇਂ ਤੋਂ ਇਹ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਰਹੀਆਂ ਹਨ ਕਿ Artificial intelligence ਨਾਲ deep fake ਰਾਹੀਂ ਲੋਕਾਂ ਤੋਂ sextortion ਨਾਲ ਪੈਸਾ ਠੱਗਿਆ ਜਾ ਰਿਹਾ ਸੀ।

ਇਸ ਨਾਲ ਕਿਸੇ ਦੀ ਫੋਟੋ ਜਾਂ ਵੀਡੀਓ ਨੂੰ ਇਸ ਢੰਗ ਨਾਲ ਬਣਾਇਆ ਜਾਂਦਾ ਹੈ ਕਿ ਕਿਸੇ ਵਿਅਕਤੀ ਨੂੰ ਉਸਦੀ ਦੀ ਗਲਤ ਵੀਡਿਓ ਦੱਸ ਕੇ ਬਲੈਕ ਮੇਲ ਕੀਤਾ ਜਾ ਸਕਦਾ ਹੈ ਤੇ ਕੀਤਾ ਜਾਂਦਾ ਰਿਹਾ ਹੈ । ਕੁੱਝ ਔਰਤਾਂ ਨੌਜਵਾਨ ਲੜਕਿਆਂ ਜਾਂ ਵੱਡੀ ਉਮਰ ਦੇ ਮਰਦਾਂ ਦੀਆਂ ਫੇਸਬੁੱਕ ਦੋਸਤ ਬਣ ਜਾਂਦੀਆਂ ਹਨ ਤੇ ਫ਼ਿਰ ਉਨ੍ਹਾਂ ਦੀਆਂ ਗਲਤ ਵੀਡਿਓ ਬਣਾ ਕੇ ਉਨ੍ਹਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੀਆਂ ਹਨ। ਜਦੋਂ ਇਹ ਮਾਮਲੇ ਵੱਡੀ ਗਿਣਤੀ ਵਿੱਚ ਹੋਣ ਲੱਗੇ ਤਾਂ ਲੋਕ ਸਾਵਧਾਨ ਹੋ ਗਏ ਸਨ। ਹੁਣ ਇਸ ਤੋਂ ਵੀ ਖ਼ਤਰਨਾਕ ਖਬਰਾਂ ਸੁਣਨ ਵਿੱਚ ਆ ਰਹੀਆਂ ਹਨ ਕਿ Artificial Intelligence ਰਾਹੀਂ ਮਾਰੂ ਸੋਚ ਰੱਖਣ ਵਾਲੇ ਲੋਕਾਂ ਵੱਲੋਂ ਰੋਬੋਟਿਕ ਅੱਤਵਾਦੀ ਪੈਦਾ ਕੀਤੇ ਜਾ ਸਕਦੇ ਹਨ। ਹੁਣ ਅਸੀਂ ਚਾਰ ਦਿਨ ਚੱਲੇ ਭਾਰਤ -ਪਾਕਿ ਯੁੱਧ ਵਿੱਚ ਨਵੀਂ ਤਰ੍ਹਾਂ ਦੀ ਡਰੋਨ ਜੰਗ ਵੇਖ ਚੁੱਕੇ ਹਾਂ। ਪਾਕਿਸਤਾਨ ਵੱਲੋਂ ਮਾਨਵ ਰਹਿਤ ਡਰੋਨ ਹਮਲੇ ਭਾਰਤ ਉੱਪਰ ਕੀਤੇ ਜਾਂਦੇ ਰਹੇ ਹਨ। ਭਾਵੇਂ ਭਾਰਤੀ ਸੈਨਾਵਾਂ ਨੇ ਇਹ ਹਮਲੇ ਸਫ਼ਲ ਨਹੀਂ ਹੋਣ ਦਿੱਤੇ ਪਰ ਫਿਰ ਵੀ ਇਹ ਇੱਕ ਖ਼ਤਰਨਾਕ ਤਕਨੀਕ ਸੀ। ਪ੍ਰਸਿੱਧ ਲੇਖਕ ਚੇਤਨ ਭਗਤ ਨੇ ਪ੍ਰਮੁੱਖ ਹਿੰਦੀ ਅਖ਼ਬਾਰ ਵਿੱਚ ਲਿਖੇ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਸਾਨੂੰ ਜਲਦੀ ਹੀ AI ਅਤੇ ਰੋਬੋਟਿਕਸ ਨੂੰ ਆਪਣੀ ਰਾਸ਼ਟਰੀ ਪ੍ਰਾਥਮਿਕਤਾ ਬਣਾਉਣਾ ਚਾਹੀਦਾ ਹੈ।

ਭਗਤ ਕਹਿੰਦੇ ਹਨ ਕਿ ਦੁਨੀਆਂ ਭਰ ਦੇ ਵਿਕਸਤ ਦੇਸ਼ ਅਰਬਾਂ ਡਾਲਰ AI ਅਤੇ Robotics ਤਕਨੀਕ ਲਈ ਖਰਚ ਕਰ ਰਹੇ ਹਨ ਪਰ ਭਾਰਤ ਵਿੱਚ ਇਸ ‘ਤੇ ਚਰਚਾ ਬਹੁਤ ਘੱਟ ਹੋ ਰਹੀ ਹੈ। ਓਹਨੇ ਇਹ ਵੀ ਕਿਹਾ ਹੈ AI ਅਤੇ Robotics ਵਿੱਚ ਹੋਣ ਵਾਲੀ ਤਰੱਕੀ ਆਉਣ ਵਾਲੇ ਸਮੇਂ ਵਿੱਚ ਅੱਤਵਾਦ ਦੀਆਂ ਗਤੀਵਿਧੀਆਂ ਤੇ ਰਣਨੀਤੀਆਂ ਨੂੰ ਬਦਲ ਦੇਵੇਗੀ। ਕਲਪਨਾ ਕਰੋ ਸਰਹੱਦ ਪਾਰ ਤੋਂ ਇੱਕ ਡਰੋਨ Pre Programed ਰੋਬੋਟ ਨੂੰ ਭਾਰਤ ਦੇ ਭੀੜਭਾੜ ਵਾਲੇ ਇਲਾਕੇ ਵਿੱਚ ਡ੍ਰੌਪ ਕਰਦਾ ਹੈ ਤਾਂ ਉਹ ਕਿਸ ਤਰ੍ਹਾਂ ਤਬਾਹੀ ਮਚਾ ਸਕਦਾ ਹੈ ਇਹ ਸੋਚ ਕੇ ਵੀ ਡਰ ਲੱਗਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਸੁਰੱਖਿਆ ਫੋਰਸਾਂ ਹਰ ਹਮਲੇ ਦਾ ਜਵਾਬ ਦੇਣ ਲਈ ਸਮਰੱਥ ਹਨ ਤੇ ਸਾਡੇ ਕੋਲ ਨਵੀਂ ਤਕਨੀਕ ਦੇ ਹਥਿਆਰ, ਜਹਾਜ਼, ਮਿਸਾਇਲਾਂ ਤੇ ਹੋਰ ਬਹੁਤ ਕੁੱਝ ਹੈ ਪਰ ਫਿਰ ਵੀ ਸਾਨੂੰ ਸਮੇਂ ਦੀ ਲੋੜ ਮੁਤਾਬਕ Artificial intelligence ਅਤੇ Robotics ਤਕਨੀਕ ਵਾਲੇ ਪਾਸੇ ਵਿਸ਼ੇਸ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਮਾਨਵ ਰਹਿਤ ਰੋਬੋਟਿੱਕ ਹਮਲਾਵਰਾਂ ਦਾ ਸਾਹਮਣਾ ਕਰਨ ਦੇ ਸਮਰੱਥ ਬਣ ਸਕੀਏ।

 

ਕੁਲਵੰਤ ਸਿੰਘ ਗੱਗੜਪੁਰੀ