Punjab
ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ |ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਇਸ ਹਲਕੇ ਤੋਂ ਲਗਾਤਰ ਦੋ ਵਾਰ ਜਿੱਤ ਹਾਸਿਲ ਕਰ ਚੁਕੇ ਹਨ ਅਤੇ ਇਸ ਵਾਰ ਵੀ ਉਹ ਅਰਦਾਸ ਕਰ ਚੋਣ ਮੈਦਾਨ ਚ ਹਨ ਅਤੇ ਕੀਤੇ ਵਿਕਾਸ ਕੰਮਾਂ ਨੂੰ ਲੈਕੇ ਆਏ ਹਨ ਅਤੇ ਹਲਕੇ ਦੀ ਜਨਤਾ ਤੇ ਵਿਸ਼ਵਾਸ ਹੈ ਜੋ ਆਪਣੇ ਹਲਕੇ ਵਿਚ ਕੰਮ ਕੀਤੇ ਹਨ ਜਨਤਾ ਇਸ ਵਾਰੀ ਵੀ ਜਿੱਤ ਦਵੇਗੀ ਉਥੇ ਹੀ ਨਵਜੋਤ ਸਿੰਘ ਸਿੱਧੂ ਦੇ ਜੋ ਉਸਦੀ ਭੈਣ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਉਹ ਚੋਣਾਂ ਦੇ ਦੌਰਾਨ ਹੀ ਦੋਸ਼ ਕਿਉਂ ਲਗਾਏ ਜਾ ਰਹੇ ਹਨ
ਪਹਿਲਾ ਕਿਉਂ ਨਹੀ ਲਗਾਇਆ ਗਿਆ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧ ਗਲਤ ਬੰਦਾ ਨਹੀਂ ਹੈ ਉਹ ਚੰਗਾ ਇਨਸਾਨ ਹਨ ਅਤੇ ਆਪਣੇ ਕੋਲੋਂ ਹੀ ਲੱਖਾਂ ਰੁਪਏ ਦਾ ਦਾਨ ਕਰ ਦਿੰਦਾ ਹੈ ਜਿਥੇ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਮਜੀਠੀਆ ਨੂੰ ਤਿੱਖੇ ਸ਼ਬਦੀ ਵਾਰ ਕੀਤੇ ਅਤੇ ਉਹਨਾਂ ਕਿਹਾ ਕਿ ਜੋ ਮਾਮਲਾ ਦਰਜ਼ ਹੋਇਆ ਹੈ ਉਸਤੇ ਮਾਨਯੁਗ ਅਦਾਲਤ ਨੇ ਜੋ ਆਰਡਰ ਕੀਤੇ ਹਨ ਉਹਨਾਂ ਤੋਂ ਸਪਸ਼ਟ ਹੈ ਕਿ ਕੋਈ ਰਾਜਨੀਤਿਕ ਬਦਲਾ ਖੋਰੀ ਨਹੀਂ ਬਲਕਿ ਸਬੂਤਾਂ ਦੇ ਅਧਾਰ ਤੇ ਮਾਮਲਾ ਚਲ ਰਿਹਾ ਹੈ |
ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਾਰੀਫਾਂ ਦੇ ਫੁੱਲ ਬਣੇ ਅਤੇ ਕਿਹਾ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਕਮਾਨ ਸੀ ਉਦੋਂ ਤੱਕ ਪੰਜਾਬ ਵਿਚ ਨਾ ਤਾ ਨਸ਼ਾ ਸੀ ਨਾ ਹੀ ਮਾਫ਼ੀਆ ਰਾਜ ਅਤੇ ਜਦ ਤੋਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਇਹ ਸਾਲੇ ਜੀਜੇ ਦੇ ਹੱਥ ਵਿੱਚ ਕਮਾਂਡ ਆਈ ਉਸ ਤੋਂ ਬਾਅਦ ਹੀ ਪੰਜਾਬ ਚ ਨਸ਼ਾ ਅਤੇ ਮਾਫੀਆ ਅਤੇ ਗੈਂਗਸਤਰ ਉਬਰੇ ਹਨ |
ਇਸ ਦੇ ਨਾਲ ਹੀ ਪੇਗਸੇਸ ਜਾਸੂਸੀ ਸੋਫਟਵੇਰ ਮਾਮਲੇ ਚ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨੇ ਸੱਤਾ ਚ ਰਹਿਣ ਲਈ ਹਰ ਤਰ੍ਹਾਂ ਗ਼ਲਤ ਢੰਗ ਨਾਲ ਕਰਵਾਈ ਕੀਤੀ ਹੈ ਅਤੇ ਪੇਗਸੇਸ ਜਾਸੂਸੀ ਸੋਫਟਵੇਰ ਮਾਮਲਾ ਤਾ ਸਿੱਧੇ ਤੌਰ ਤੇ ਨਿਜੀ ਜਿੰਦਗੀ ਜਿਉਣ ਦੇ ਹੱਕ ਨੂੰ ਖੋਹਣ ਵਾਲਾ ਮਾਮਲਾ ਹੈ ਅਤੇ ਗੰਭੀਰ ਮਾਮਲਾ ਹੈ | ਉਥੇ ਹੀ ਔਰਤਾਂ ਨੂੰ ਪੰਜਾਬ ਚ ਕਾਂਗਰਸ ਪਾਰਟੀ ਵਲੋਂ ਘੱਟ ਟਿਕਟਾਂ ਦੇਣ ਦੇ ਮਾਮਲੇ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਹਨਾਂ ਹਲਕਿਆਂ ਚ ਔਰਤਾਂ ਨੇ ਮੰਗ ਕੀਤੀ ਸੀ ਉਥੇ ਟਿਕਟਾਂ ਦਿਤੀਆਂ ਗਈਆਂ ਹਨ |