Connect with us

Uncategorized

ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਵਾਧਾ

Published

on

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨਾਲ ਜੁੜੀ ਇੱਕ ਅਹਿਮ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ….ਦੱਸਦਈਏ ਕਿ ਅੱਜ, 19 ਮਈ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧ ਰਹੀਆਂ ਹਨ….ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ….24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹1,168 ਵਧ ਕੇ ₹1.59 ਲੱਖ ਹੋ ਗਈ ਹੈ….1 ਕਿਲੋ ਚਾਂਦੀ ਦੀ ਕੀਮਤ 2,181 ਰੁਪਏ ਵਧ ਕੇ 2.70 ਲੱਖ ਰੁਪਏ (ਪਹਿਲਾਂ 2.68 ਲੱਖ ਰੁਪਏ) ਹੋ ਗਈ ਹੈ….ਇਸ ਸਾਲ, ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਆ ਰਿਹਾ ਹੈ….2026 ਵਿੱਚ ਹੁਣ ਤੱਕ ਸੋਨੇ ਵਿੱਚ ₹26,000 ਅਤੇ ਚਾਂਦੀ ਵਿੱਚ ₹40 ਦਾ ਵਾਧਾ ਹੋਇਆ ਹੈ….31 ਦਸੰਬਰ, 2025 ਨੂੰ, 10 ਗ੍ਰਾਮ ਸੋਨੇ ਦੀ ਕੀਮਤ ₹1.33 ਲੱਖ ਸੀ….ਜੋ ਹੁਣ ₹1.59 ਲੱਖ ਤੱਕ ਪਹੁੰਚ ਗਈ ਹੈ….
ਇਸ ਦੌਰਾਨ, ਚਾਂਦੀ, ਜਿਸਦੀ ਕੀਮਤ ਪਹਿਲਾਂ ₹2.30 ਲੱਖ ਪ੍ਰਤੀ ਕਿਲੋ ਸੀ….ਹੁਣ ₹2.70 ਲੱਖ ਤੱਕ ਪਹੁੰਚ ਗਈ ਹੈ….ਇਸ ਦੌਰਾਨ, 29 ਜਨਵਰੀ ਨੂੰ, ਸੋਨਾ ₹1.76 ਲੱਖ ਅਤੇ ਚਾਂਦੀ ₹3.86 ਲੱਖ ਦੇ ਸਰਵਕਾਲੀਨ ਉੱਚ ਪੱਧਰ ‘ਤੇ ਪਹੁੰਚ ਗਿਆ….ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਦਰਾਮਦ ‘ਤੇ ਡਿਊਟੀ 6% ਤੋਂ ਵਧਾ ਕੇ 15% ਕਰ ਦਿੱਤੀ ਹੈ….ਸਰਕਾਰ ਨੇ ਸੋਨੇ ‘ਤੇ 10% ਮੂਲ ਕਸਟਮ ਡਿਊਟੀ….ਅਤੇ 5% ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ (AIDC) ਲਗਾਇਆ ਹੈ….
ਜ਼ਿਕਰਯੋਗ ਹੈ ਕਿ ਜਿਵੇਂ ਜਿਵੇਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਵਾਧਾ ਹੁੰਦਾ ਹੈ….ਉਸਦਾ ਅਸਰ ਬਜ਼ਾਰ ’ਤੇ ਦੇਖਣ ਨੂੰ ਮਿਲਦਾ ਹੈ….ਕਿਉਂ ਕਿ ਆਮ ਲੋਕ ਅਕਸਰ ਹੀ ਕੀਮਤਾਂ ਦੇ ਘੱਟ ਹੋਣ ਦਾ ਇੰਤਜ਼ਾਰ ਕਰਦੇ ਹਨ….ਤੇ ਜਿਵੇਂ ਹੀ ਕੀਮਤਾਂ ਚ ਘਾਟਾ ਹੁੰਦਾ ਹੈ….ਉਵੇਂ ਹੀ ਲੋਕ ਬਜ਼ਾਰ ਚ ਸੋਨਾ ਤੇ ਚਾਂਦੀ ਦੀ ਖਰੀਦਦਾਰੀ ਦੇ ਲਈ ਜਾਂਦੇ ਨੇ….ਪਰ ਜਿਸ ਹਿਸਾਬ ਨਾਲ ਹੁਣ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਚ ਵਾਧਾ ਹੋ ਰਿਹਾ ਹੈ….ਇਸਦਾ ਬਜ਼ਾਰਾਂ ’ਤੇ ਕੀ ਅਸਰ ਪਵੇਗਾ….ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ….ਫਿਲਹਾਲ ਇਸ ਸਮੇਂ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹1,168 ਵਧ ਕੇ ₹1.59 ਲੱਖ ਹੋ ਗਈ ਹੈ….1 ਕਿਲੋ ਚਾਂਦੀ ਦੀ ਕੀਮਤ 2,181 ਰੁਪਏ ਵਧ ਕੇ 2.70 ਲੱਖ ਰੁਪਏ (ਪਹਿਲਾਂ 2.68 ਲੱਖ ਰੁਪਏ) ਹੋ ਗਈ ਹੈ

Continue Reading