Connect with us

Punjab

ਸ੍ਰੀ ਦਰਬਾਰ ਸਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Published

on

SRI DARBAR SAHIB : ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਬੰਬ ਨਾਲ’ਉਡਾਉਣ ਦੀ ਧਮਕੀ ਮਿਲ ਰਹੀ ਹੈ। ਅੱਜ ਇਕ ਵਾਰ ਫਿਰ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਤਿੰਨ ਦਿਨਾਂ ‘ਚ ਤੀਜੀ ਵਾਰ ਧਮਕੀ ਆਈ ਹੈ। ਇਹ ਈਮੇਲ ਰਾਹੀ ਸ੍ਰੀ ਦਰਬਾਰ ਸਹਿਬ ਨੂੰ ਉਡਾਉਣ ਦੀ ਧਮਕੀ ਦਿਤੀ ਗਈ।ਲਗਾਤਾਰ BSF ਤੇ ਬੰਬ ਸਕੋਡ ਟੀਮਾਂ ਜਾਂਚ ਕਰ ਰਹੀਆਂ ਹਨ। ਅੱਜ ਈਮੇਲ ਦੇ ਮੁੱਦੇ ਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਪੰਜਾਬ ਸਰਕਾਰ ਨੂੰ SGPC ਪ੍ਰਧਾਨ ਦੀ ਅਪੀਲ ਹੈ।

ਧਾਮੀ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਦੂਜੀ ਈਮੇਲ ‘ਚ MP ਗੁਰਜੀਤ ਔਜਲਾ ਨੂੰ ਵੀ ਧਮਕੀ
5ਵੀਂ ਈਮੇਲ ‘ਚ CM ਮਾਨ ਨੂੰ ਵੀ ਧਮਕੀ-ਧਾਮੀ

ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਈ-ਮੇਲ ‘ਤੇ ਆਈ ਹੈ। ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਗੁਰੂ ਘਰ ਦੇ ਅੰਦਰ ਧਮਾਕੇ ਕੀਤੇ ਜਾਣਗੇ। ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਪਰਿਸਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ।