Amritsar
ਹਾਈਕੋਰਟ ਦੇ ਜੱਜ ਅਜੇ ਤਿਵਾੜੀ ਵੱਲੋਂ ਅੰਮ੍ਰਿਤਸਰ ਜੇਲ ਦਾ ਦੌਰਾ
ਅੰਮ੍ਰਿਤਸਰ, 8 ਮਾਰਚ- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਸ੍ਰੀ ਅਜੇ ਤਿਵਾੜੀ ਵੱਲੋਂ ਅੱਜ ਕੇਂਦਰੀ ਸੁਧਾਰ ਘਰ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਉਨਾਂ ਇਸ ਮੌਕੇ ਜੇਲ੍ਹ ਵਿਚ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਉਨਾਂ ਦੇ ਖਾਣ-ਪੀਣ, ਡਾਕਟਰੀ ਸੇਵਾਵਾਂ, ਨਸ਼ਾ ਮੁਕਤੀ ਲਈ ਕੀਤੇ ਗਏ ਉਪਰਾਲਿਆਂ, ਕੈਦੀਆਂ ਨੂੰ ਹੁਨਰਮੰਦ ਕਰਨ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਦਮ ਆਦਿ ਨੂੰ ਬੜੀ ਬਾਰੀਕੀ ਨਾਲ ਵੇਖਿਆ। ਸ੍ਰੀ ਤਿਵਾੜੀ ਨੇ ਅੰਮ੍ਰਿਤਸਰ ਜੇਲ੍ਹ ਵਿਚ ਕੈਦੀਆਂ ਤੇ ਹਵਾਲਾਤੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਉਤੇ ਤੱਸਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਉਨਾਂ ਨਾਲ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਬਲਵਿੰਦਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਐਸ ਐਸ ਪੀ ਵਿਕਰਮਜੀਤ ਦੁੱਗਲ, ਡੀ ਸੀ ਪੀ ਮੁਖਵਿੰਦਰ ਸਿੰਘ ਭੁੱਲਰ, ਸੀ ਜੀ ਐਮ ਸੁਮਿਤ ਮੱਕੜ, ਡਿਪਟੀ ਸੁਪਰਡੈਂਟ ਸ੍ਰੀ ਹੇਮੰਤ ਸ਼ਰਮਾ, ਡਿਪਟੀ ਸੁਪਰਡੈਂਟ ਸ. ਕੁਲਵੰਤ ਸਿੰਘ, ਡਿਪਟੀ ਸੁਪਰਡੈਂਟ ਸ੍ਰੀ ਬਲਵਿੰਦਰ ਸਿੰਘ, ਡੀ ਐਸ ਪੀ ਕਮਲਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਜੇਲ ਪ੍ਰਬੰਧਾਂ ‘ਤੇ ਸਹੂਲਤਾਂ ਉਤੇ ਸੰਤਸ਼ੁਟੀ ਦਾ ਕੀਤਾ ਪ੍ਰਗਟਾਵਾ
ਜ਼ਿਕਰਯੋਗ ਹੈ ਕਿ ਅਮ੍ਰਿਤਸਰ ਦੀ ਜੇਲ੍ਹ ਤੋਂ ਹਾਲ ਵਿੱਚ ਹੀ ਕੈਦੀਆਂ ਦੇ ਭੱਜਣ ਦੀ ਸਨਸਨੀਖੇਜ਼ ਵਾਰਦਾਤ ਵੇਖਣ ਚ ਆਈ ਸੀ ਜਿਸ ਤੋਂ ਬਾਅਦ ਹਮੇਸ਼ਾ ਤੋਂ ਹੀ ਮਾੜ੍ਹੇ ਪ੍ਰਬੰਧਾਂ ਕਾਰਣ ਬਦਨਾਮ ਰਹੀ ਅਮ੍ਰਿਤਸਰ ਜੇਲ੍ਹ ਦੇ ਇੰਤਜ਼ਾਮਾਂ ਉੱਤੇ ਕਈ ਨਵੇਂ ਸਵਾਲ ਖੜੇ ਹੋਏ ਸਨ।