Connect with us

Uncategorized

ਹਿਮਾਚਲ ਪ੍ਰਦੇਸ਼ ‘ਚ ਕੁਦਰਤ ਦਾ ਕਹਿਰ ਬਰਕਰਾਰ,23 ਤੋਂ 25 ਅਗਸਤ ਤੱਕ ਭਾਰੀ ਮੀਂਹ ਲਈ ਔਰੇਂਜ ALERT

Published

on

HIMACHAL WEATHER : ਹਿਮਾਚਲ ਪ੍ਰਦੇਸ਼ ‘ਚ ਕੁਦਰਤ ਦਾ ਕਹਿਰ ਬਰਕਰਾਰ।ਆਫ਼ਤ ਕਾਰਨ ਹੁਣ ਤੱਕ 295 ਲੋਕੀਂ ਦੀ ਗਈ ਜਾਨ। ਨੈਸ਼ਨਲ ਹਾਈਵੇਅ ਸਮੇਤ 316 ਸੜਕਾਂ ‘ਤੇ ਆਵਾਜਾਈ ਬੰਦ। 26 ਅਗਸਤ ਤੱਕ ਮੌਸਮ ਇਸੇ ਤਰ੍ਹਾਂ ਰਹਿਣ ਦੇ ਆਸਾਰ। ਨੈਸ਼ਨਲ ਹਾਈਵੇਅ ਸਮੇਤ 316 ਸੜਕਾਂ ਬੰਦ,ਕੁੱਲੂ ‘ਚ ਬੱਸ ਸਟੈਂਡ ‘ਤੇ ਹੋਇਆ ਲੈਂਡਸਲਾਈਡ। ਯੂਪੀ-ਰਾਜਸਥਾਨ ‘ਚ ਕਈ ਘਰ ਹੜ੍ਹ ‘ਚ ਵਹੇ 23 ਤੋਂ 26 ਅਗਸਤ ਤੱਕ ਭਾਰੀ ਮੀਂਹ ਦਾ ਅਲਰਟ,ਹੁਣ ਤੱਕ ਹੋ ਚੁੱਕੀਆਂ 295 ਮੌਤਾਂ। ਮੰਡੀ ਦੀਆਂ 157 ਸੜਕਾਂ ਬੰਦ। ਰਾਜਸਥਾਨ ਦੇ 11 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ। 9  ਜ਼ਿਲ੍ਹਿਆਂ ਦੇ ਸਕੂਲਾਂ ‘ਚ ਛੁੱਟੀਆਂ ਦਾ ਐਲ਼ਾਨ।

ਇਸ ਦੇ ਮੱਦੇਨਜ਼ਰ, 23 ਤੋਂ 25 ਅਗਸਤ ਤੱਕ ਭਾਰੀ ਮੀਂਹ ਲਈ ਔਰੇਂਜ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਕੱਲ੍ਹ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

 

 

Continue Reading