Uncategorized
1 ਜੁਲਾਈ ਤੋ ਰੇਲ ਟਿਕਟ ਦੀ ਕੀਮਤ ਵਿਚ ਵਾਧਾ।
Train Transport :ਜੇਕਰ ਤੁਸੀਂ ਰੇਲਗੱਡੀ ਰਾਹੀਂ ਯਾਤਰਾ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦੱਸਦਈਏ ਕਿ ਜੁਲਾਈ ਦੀ ਸ਼ੁਰੂਆਤ ਨਾਲ ਹੀ ਰੇਲਵੇ ਵਿਚ ਇਕ ਵੱਡਾ ਬਦਲਾਅ ਕੀਤਾ ਗਿਆ ਹੈ। ਅੱਜ, 1 ਜੁਲਾਈ ਤੋਂ , ਮੇਲ ਅਤੇ ਐਕਸਪ੍ਰੈਸ ਰੇਲਾਂ ਦਾ ਕਿਰਾਇਆ ਵਧਾ ਦਿਤਾ ਗਿਆ ਹੈ। ਇਸ ਦਾ ਸਿੱਧਾ ਅਸਰ ਲੰਬੀ ਰੂਟਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਜੇਬ੍ਹਾਂ ’ਤੇ ਹੋਵੇਗਾ, ਲੰਬੇ ਰੂਟਾਂ ਦ ਯਾਤਰਾ ਕਰਨ ਵਾਲਿਆਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ।
ਰੇਲਵੇ ਦੇ ਅਨੁਸਾਰ, ਏਸੀ ਡਬਿਆਂ ਵਿਚ ਪ੍ਰਤੀ ਕਿਲੋਮੀਟਰ 2 ਪੈਸੇ ਅਤੇ ਗੈਰ-ਏਸੀ ਡਬਿਆਂ ਵਿਚ ਪ੍ਰਤੀ ਕਿਲੋਮੀਟਰ 1 ਪੈਸਾ ਦਾ ਵਾਧਾ ਕੀਤਾ ਗਿਆ ਹੈ। ਯਾਨੀ ਯਾਤਰਾ ਜਿੰਨੀ ਲੰਬੀ ਹੋਵੇਗੀ, ਓਨੀ ਹੀ ਜ਼ਿਆਦਾ ਇਸ ਦਾ ਜੇਬ੍ਹ ’ਤੇ ਅਸਰ ਪਵੇਗਾ। ਹਾਲਾਂਕਿ, ਸਥਾਨਕ ਅਤੇ ਯਾਤਰੀ ਰੇਲਾ ਦੇ ਕਿਰਾਏ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

