News
ਚੰਡੀਗੜ੍ਹ ‘ਚ ਜਾਰੀ ਕੋਰੋਨਾ ਦਾ ਕਹਿਰ, ਇੱਕੋ ਦਿਨ ‘ਚ ਆਏ 10 ਨਵੇਂ ਮਾਮਲੇ

ਕੋਰੋਨਾ ਦਾ ਕਹਿਰ ਚੰਡੀਗੜ੍ਹ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ। ਦੱਸ ਦਈਏ ਅੱਜ ਭਾਵ ਸੋਮਵਾਰ ਨੂੰ ਕੋਰੋਨਾ ਦਾ ਕੇਂਦਰ ਬਣੇ ਬਾਪੂ ਧਾਮ ਤੋਂ 10 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਹਨਾ ਵਿੱਚੋ 8 ਮਾਮਲੇ ਸਵੇਰ ਨੂੰ ਆਏ ਸੀ ਜਿਹਨਾ ਵਿੱਚ 22, 25 ਤੇ 35 ਸਾਲ ਦੀ ਔਰਤਾਂ ਨਾਲ 12 ਸਾਲ ਦਾ ਬੱਚਾ ਅਤੇ 32, 40 ਤੇ 45 ਸਾਲਾਂ ਦੇ ਮਰਦ ਸ਼ਾਮਿਲ ਹਨ ਅਤੇ ਇਕ 23 ਸਾਲ ਦੀ ਕੁੜੀ ਹੋ ਬੱਦੀ ਦੀ ਰਹਿਣ ਵਾਲੀ ਹੈ।ਜਦਕਿ ਹੁਣ 2 ਨਵੇਂ ਹੋਰ ਮਾਮਲਿਆਂ ਦੀ ਪੁਸ਼ਟੀ ਦੋਪਹਿਰ ਨੂੰ ਕੀਤੀ ਗਈ ਹੈ। ਇਹਨਾ ਦੋਵੇਂ ਪੀੜਤਾਂ ਨੂੰ ਜੀ ਐਮ ਸੀ ਐਚ 32 ਵਿੱਚ ਦੋਪਹਿਰ ਨੂੰ ਭਰਤੀ ਕੀਤਾ ਗਿਆ ਹੈ। ਇਹਨਾ ਵਿੱਚੋਂ ਇੱਕ 22 ਸਾਲ ਦੀ ਕੁੜੀ ਅਤੇ 53 ਸਾਲ ਦੀ ਔਰਤ ਸ਼ਾਮਿਲ ਹੈ।