Punjab
ਦਿਨ ਦਿਹਾੜੇ ਤਿੰਨ ਨੌਜਵਾਨਾਂ ਨੇ 11 ਲੱਖ ਦੀ ਲੁੱਟ ਨੂੰ ਦਿੱਤਾ ਅੰਜਾਮ

ਹੁਸ਼ਿਆਰਪੁਰ, 27 ਜੁਲਾਈ: ਲੁਟੇਰਿਆਂ ਦੇ ਹੌਂਸਲੇ ਇਨ੍ਹੇ ਬੁਲੰਦ ਹਨ ਕਿ ਹੁਣ ਉਨ੍ਹਾਂ ਲਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਕੋਈ ਵੱਡੀ ਗੱਲ ਨਾ ਰਹੀ। ਹੁਣ ਲੁਟੇਰੇ ਦਿਨ ਦਿਹਾੜੇ ਵੀ ਆਪਣੇ ਹਿਸਾਬ ਨਾਲ ਇਸ ਗੈਰ ਕਾਨੂੰਨੀ ਕੰਮ ਨੂੰ ਅੰਜਾਮ ਦੇਣ ਲੱਗੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਦੇ ਅਧੀਨ ਪੈਂਦੇ ਪਿੰਡ ਗਿਲਜੀਆ ਵਿਖੇ ਇੰਡੀਅਨ ਓਵਰਸੀਜ਼ ਬੈਂਕ ਵਿਚ ਅੱਜ ਤਿੰਨ ਦੋਸ਼ੀਆਂ ਵੱਲੋਂ ਜਿਨ੍ਹਾਂ ਨੇ ਨਕਾਬ ਨਾਲ ਆਪਣਾ ਮੂੰਹ ਢੱਕਿਆ ਹੋਇਆ ਸੀ ਵਲੋਂ ਬੈਂਕ ਤੋਂ 11 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ।

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਤਿੰਨ ਮੋਟਰਸਾਈਕਲ ਸਵਾਰ ਚੈਕ ਕਲੀਅਰ ਦੇ ਮਾਮਲੇ ਲਈ ਪੁੱਛਗਿੱਛ ਕਰਨ ਲਈ ਬੈਂਕ ਮੈਨੇਜਰ ਦੇ ਕੋਲ ਗਿਆ ਅਤੇ ਪਿਸਤੌਲ ਦੀ ਵਰਤੋਂ ਕਰ ਮੈਨੇਜਰ ਅਤੇ ਮੌਕੇ ਤੇ ਮੌਜੂਦ ਸਟਾਫ਼ ਨੂੰ ਡਰਾ ਧਮਕਾ ਕੇ 11 ਲੱਖ ਦੀ ਲੁੱਟ ਕੀਤੀ ਜਿਸਤੋਂ ਬਾਅਦ ਤਿੰਨੋ ਲੁਟੇਰੀ ਮੌਕੇ ਤੋਂ ਫਰਾਰ ਹੋ ਗਏ। ਇਸਦੀ ਪੁਰੀ ਵਾਰਦਾਤ ਬੈਂਕ ਵਿਚ ਲੱਗੇ ਕੈਮਰੇ ਚ ਕੈਦ ਹੋ ਗਈ।
ਇਸਦੀ ਸੂਚਨਾ ਮਿਲਦੇ ਹੀ ਪੁਲਿਸ ਘਟਨਾਸਥਲ ਟੇ ਪਹੁੰਚੀ ਜਿਨ੍ਹਾਂ ਨੇ ਕਿਹਾ ਸੀਸੀਟੀਵੀ ਫੁਟੇਜ ਅਤੇ ਲੋਕਾਂ ਵਲੋਂ ਦਿੱਤੇ ਬਿਆਨ ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।