Punjab
12500 ਕੱਚੇ ਅਧਿਆਪਕ ਹੋਣਗੇ ਪੱਕੇ, 28 ਜੁਲਾਈ ਨੂੰ CM ਮਾਨ ਦੇਣਗੇ ਨਿਯੁਕਤੀ ਪੱਤਰ….
Chandigarh 22 july 2023: ਜਦ ਤੋਂ ਹੀ ਪੰਜਾਬ ਦੇ ਵਿੱਚ ਆਪ ਸਰਕਾਰ ਆਈ ਹੈ ਹਰ ਦਿਨ ਕੋਈ ਨਾ ਕੋਈ ਵੱਡਾ ਐਲਾਨ ਕੀਤੇ ਹੀ ਜਾ ਰਹੇ ਹਨ, ਚਾਹੇ ਗੱਲ ਕੱਚੇ ਮੁਲਾਜਮ ਦੀ ਹੋਵੇ ਜਾ ਫਿਰ ਕੁੱਝ ਵੀ ਆਪ ਹਰ ਦਿਨ ਕੋਈ ਨਾ ਕੋਈ ਕੰਮ ਕਰ ਰਹੀ ਹੈ, ਹੁਣ ਇਥੇ ਹੀ ਗੱਲ ਕਰੀਏ ਤਾ ਭਗਵੰਤ ਮਾਨ ਸਰਕਾਰ ਵਲੋਂ ਹੁਣ 12500 ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ, ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ੁੱਕਰਵਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਉਨ੍ਹਾਂ ਦੀ ਦੇਖ-ਰੇਖ ਹੇਠ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਓਥੇ ਹੀ ਉਹਨਾਂ ਕਿਹਾ ਕਿ 28 ਜੁਲਾਈ, 2023 ਨੂੰ, ਸਿੱਖਿਆ ਪ੍ਰਦਾਤਾ ਵਿਸ਼ੇਸ਼ ਸੰਮਲਿਤ ਅਧਿਆਪਕ (ਈਟੀਟੀ, ਐਨਟੀਟੀ ਅਤੇ ਬੀਐੱਡ) ਅਤੇ ਆਈਈ ਵਾਲੰਟੀਅਰ ਨੂੰ ਸੇਵਾਵਾਂ ਦੀ ਪੁਸ਼ਟੀ ਲਈ ਆਰਡਰ ਦੀ ਇੱਕ ਕਾਪੀ ਸੌਂਪੇਗਾ। ਇਹ ਅਧਿਆਪਕ ਕਾਫੀ ਸਮੇਂ ਤੋਂ ਬਹੁਤ ਘੱਟ ਤਨਖਾਹ ‘ਤੇ ਕੰਮ ਕਰ ਰਹੇ ਸਨ। ਹੁਣ ਉਸ ਦੀਆਂ ਸੇਵਾਵਾਂ ਨਿਯਮਤ ਹੋ ਜਾਣਗੀਆਂ।