Connect with us

India

13 ਸਾਲਾਂ ਲੜਕੇ ਨੇ ਲਿਆ ਫਾਹਾ, ਮਾਮਲਾ ਆਨਲਾਈਨ ਗੇਮ ਦਾ

Published

on

suicide

ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਆਨਲਾਈਨ ਗੇਮ ਵਿੱਚ ਕਥਿਤ ਤੌਰ ‘ਤੇ 40,000 ਰੁਪਏ ਗੁਆਉਣ ਤੋਂ ਬਾਅਦ ਇੱਕ 13 ਸਾਲਾ ਲੜਕੇ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਪ ਪੁਲਿਸ ਕਪਤਾਨ ਸ਼ਸ਼ਾਂਕ ਜੈਨ ਨੇ ਦੱਸਿਆ ਕਿ ਛੇਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਅਤੇ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਉਸਨੇ ਦੱਸਿਆ, “ਸੁਸਾਈਡ ਨੋਟ ਵਿੱਚ ਵਿਦਿਆਰਥੀ ਨੇ ਲਿਖਿਆ ਹੈ ਕਿ ਉਸਨੇ ਮਾਂ ਦੇ ਖਾਤੇ ਵਿੱਚੋਂ 40 ਹਜ਼ਾਰ ਰੁਪਏ ਲਏ ਅਤੇ ਇਹ ਪੈਸੇ “ਫ੍ਰੀ ਫਾਇਰ” ਗੇਮ ਵਿੱਚ ਬਰਬਾਦ ਕਰ ਦਿੱਤੇ । ਵਿਦਿਆਰਥੀ ਨੇ ਆਪਣੀ ਮਾਂ ਤੋਂ ਮੁਆਫੀ ਮੰਗਦੇ ਹੋਏ ਲਿਖਿਆ ਹੈ ਕਿ ਉਹ ਡਿਪਰੈਸ਼ਨ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਲੜਕੇ ਨੇ ਇਹ ਕਦਮ ਚੁੱਕਿਆ, ਉਸ ਵੇਲੇ ਮਾਪੇ ਘਰ ਵਿੱਚ ਨਹੀਂ ਸਨ।
ਵਿਦਿਆਰਥੀ ਦੀ ਮਾਂ ਰਾਜ ਦੇ ਸਿਹਤ ਵਿਭਾਗ ਵਿੱਚ ਨਰਸ ਹੈ ਅਤੇ ਘਟਨਾ ਦੇ ਸਮੇਂ ਜ਼ਿਲ੍ਹਾ ਹਸਪਤਾਲ ਵਿੱਚ ਸੀ। ਉਸ ਨੇ ਦੱਸਿਆ ਕਿ ਪੈਸੇ ਦੇ ਲੈਣ -ਦੇਣ ਨੂੰ ਲੈ ਕੇ ਵਿਦਿਆਰਥੀ ਦੀ ਮਾਂ ਦੇ ਫ਼ੋਨ ‘ਤੇ ਇੱਕ ਮੈਸੇਜ ਆਇਆ, ਜਿਸ ਤੋਂ ਬਾਅਦ ਮਾਂ ਨੇ ਆਪਣੇ ਬੇਟੇ ਨੂੰ ਝਿੜਕਿਆ ਸੀ। ਇਸ ‘ਤੇ ਲੜਕੇ ਨੇ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲਿਆ। ਕੁਝ ਸਮੇਂ ਬਾਅਦ ਉਸਦੀ ਵੱਡੀ ਭੈਣ ਉੱਥੇ ਪਹੁੰਚੀ, ਉਸਨੇ ਕਮਰੇ ਨੂੰ ਅੰਦਰੋਂ ਬੰਦ ਵੇਖਿਆ ਅਤੇ ਆਪਣੇ ਮਾਪਿਆਂ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਲੜਕਾ ਪੱਖੇ ਨਾਲ ਲਟਕਿਆ ਮਿਲਿਆ। ਇਸ ਤੋਂ ਬਾਅਦ ਉਸ ਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਪਹਿਲਾਂ, ਜਨਵਰੀ ਵਿੱਚ, ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਧਾਨਾ ਕਸਬੇ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਦੋਂ ਇੱਕ ਪਿਤਾ ਨੇ “ਫ੍ਰੀ ਫਾਇਰ” ਗੇਮ ਦੇ ਆਦੀ ਹੋਣ ਦੇ ਕਾਰਨ ਆਪਣੇ ਪੁੱਤਰ ਤੋਂ ਮੋਬਾਈਲ ਫੋਨ ਖੋਹ ਲਿਆ ਤਾਂ 12 ਸਾਲਾ ਵਿਦਿਆਰਥੀ ਨੇ ਕਥਿਤ ਤੌਰ ‘ਤੇ ਫਾਹਾ ਲੈ ਲਿਆ ਸੀ।