Punjab
ਫਰੀਦਕੋਟ ਦੀ ਕੇਂਦਰੀ ਜੇਲ ‘ਚ ਤਲਾਸ਼ੀ ਦੇ ਦੌਰਾਨ ਬਰਾਮਦ ਹੋਏ 19 ਮੋਬਾਈਲ ਫੋਨ

24 ਨਵੰਬਰ 2023: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਪਾਸੋ ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜੇਲ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਵੱਖੋ ਵੱਖ ਬੈਰਕਾਂ ਅਤੇ ਬਲਾਕਾਂ ਦੀ ਤਲਾਸ਼ੀ ਦੇ ਦੌਰਾਨ ਇਥੋਂ 19 ਮੋਬਾਈਲ ਫੋਨ ਬਰਾਮਦ ਕੀਤੇ ਹਨ ਜਿਸ ਦੇ ਸੰਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਪੰਜ ਹਵਾਲਾਤੀਆਂ ਅਤੇ ਨਾਮ ਬਲੂਮਾ ਦੇ ਖਿਲਾਫ ਜੇਲ ਐਕਟ ਦੇ ਤਹਿਤ ਦੋ ਮੁਕਦਮੇ ਦਰਜ ਕਰਵਾਈ ਹਨ ਇਹਨਾਂ ਮਾਮਲਿਆਂ ਦੇ ਵਿੱਚੋਂ ਪਹਿਲੀ ਸ਼ਿਕਾਇਤ ਵਿੱਚ ਜੇਲ ਦੇ ਸਹਾਇ ਸੁਪਰਡੈਂਟ ਗੁਰਤੇਜ ਸਿੰਘ ਨੇ ਦੱਸਿਆ ਕਿ ਜੇਲ ਕਰਮਚਾਰੀਆਂ ਵੱਲੋਂ ਵੱਖੋ ਵੱਖ ਬੈਰਕਾਂ ਦੀ ਤਲਾਸ਼ੀ ਦੇ ਦੌਰਾਨ ਇੱਥੇ ਬੰਦ ਪੰਜ ਹਵਾਲਾਤੀਆਂ ਪਾਸੋਂ ਛੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਇਸੇ ਤਰ੍ਹਾਂ ਦੂਜੀ ਸ਼ਿਕਾਇਤ ਵਿੱਚ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਦੇ ਮੁਤਾਬਕ ਜੇਲ ਕਰਮਚਾਰੀਆਂ ਵੱਲੋਂ ਜਦ ਵੱਖੋ ਵੱਖ ਬੈਰਕਾਂ ਅਤੇ ਬਲਾਕਾਂ ਦੀ ਤਲਾਸ਼ੀ ਲਈ ਗਈ ਤਾਂ ਇਥੋਂ 13 ਮੋਬਾਈਲ ਫੋਨ ਲਵਾਰਸ ਹਾਲਤ ਵਿੱਚ ਬਰਾਮਦ ਹੋਈ ਹਨ ਇਹਨਾਂ ਸ਼ਿਕਾਇਤਾਂ ਦੇ ਅਧਾਰ ਤੇ ਥਾਣਾ ਸਿਟੀ ਪੁਲਿਸ ਨੇ ਪੰਜ ਹਵਾਲਾਤੀਆਂ ਅਤੇ ਨਾਮਲੂਮਾਂ ਦੇ ਖਿਲਾਫ ਦੋ ਵੱਖੋ ਵੱਖ ਮੁਕਦਮੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਹੁਣ ਨਾਮਜਦ ਕੀਤੇ ਗਏ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿਚ ਕੀਤੀ ਜਾਵੇਗੀ ਅਤੇ ਇਹਨਾਂ ਮੋਬਾਈਲ ਫੋਨਾਂ ਦੇ ਬਾਰੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।