Punjab
ਵੱਡੀ ਖਬਰ: AAP ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਰਿਜੋਰਟ ਵਿਚ ਵਿਆਹ ਸਮਾਗਮ ਵਿਚ ਸ਼ਾਮਿਲ ਹੋਏ ਸਰਪੰਚ ਦਾ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਸਰਪੰਚ ਦੀ ਸ਼ਨਾਖ਼ਤ ਜਰਮਲ ਸਿੰਘ ਵਾਸੀ ਪਿੰਡ ਵਲਟੋਹਾ ਵਜੋਂ ਦੱਸੀ ਗਈ ਹੈ।ਇਸ ਸਬੰਧੀ ਥਾਣਾ ਸਦਰ ਦੇ ਐਸ. ਐਚ. ਓ. ਕਿਰਨਦੀਪ ਸਿੰਘ ਨੇ ਦੱਸਿਆ ਕਿ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ, ਉਹ ਹਾਲੇ ਮੌਕੇ ਉਤੇ ਪਹੁੰਚ ਰਹੇ ਹਨ।
ਜਾਣਕਾਰੀ ਮਿਲੀ ਹੈ ਕਿ ਹਲਕਾ ਖੇਮਕਰਨ ਦੀ ਮੰਡੀ ਅਮਰਕੋਟ ਦੇ ਆੜ੍ਹਤੀ ਤੇ ਵਲਟੋਹਾ ਸੰਧੂਆਂ ਤੋਂ ਆਮ ਪਾਰਟੀ ਦੇ ਸਰਪੰਚ ਜਰਮਲ ਸਿੰਘ ਠੇਕੇਦਾਰ ਜੋ ਅੱਡਾ ਅਮਰਕੋਟ ਦੇ ਸਰਪੰਚ ਹਰਜੀਤ ਸਿੰਘ ਸੈਰੀ ਦੀ ਭੈਣ ਦੇ ਵਿਆਹ ਵਿਚ ਗਏ ਸਨ, ਜਿਨ੍ਹਾਂ ਦਾ ਮੈਰੀ ਗੋਲਡ ਪੈਲੇਸ ਅੰਮ੍ਰਿਤਸਰ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਜਿਹੜੇ ਟੇਬਲ ਉਤੇ ਸਰਪੰਚ ਜਰਮਲ ਸਿੰਘ ਬੈਠੇ ਸਨ, ਉਥੇ ਕੁਝ ਸਮਾਂ ਪਹਿਲਾਂ ਵਿਧਾਇਕ ਸਰਵਨ ਸਿੰਘ ਧੁੰਨ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ, ਸਾਬਕਾ ਸਰਪੰਚ ਦਲਜੀਤ ਸਿੰਘ ਬੱਬਰ ਤੇ ਹੋਰ ਵੀ ਮੋਹਤਬਰ ਬੈਠੇ ਸਨ, ਜਦੋਂ ਉਹ ਰੋਟੀ ਖਾਣ ਉਠ ਕੇ ਗਏ ਤਾਂ ਮਗਰੋਂ ਹਮਲਾਵਰਾਂ ਨੇ ਜਰਮਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
