Punjab
ਫ਼ਿਰੋਜ਼ਪੁਰ ‘ਚ ਹੈਰੋਇਨ ਸਣੇ ਫੜੇ ਗਏ 2 ਪੁਲਿਸ ਮੁਲਾਜ਼ਮ

ਫਿਰੋਜ਼ਪੁਰ 15ਸਤੰਬਰ 2023: ਫ਼ਿਰੋਜ਼ਪੁਰ ਦੇ ਪਿੰਡ ਜੱਲੋਕੇ ਕੋਲ ਇੱਕ ਕਾਰ ਵਿੱਚ ਸਵਾਰ ਦੋ ਪੁਲਿਸ ਮੁਲਾਜ਼ਮ ਹੈਰੋਇਨ ਦੀ ਤਸਕਰੀ ਕਰਨ ਆਏ ਪੁਲਿਸ ਮੁਲਾਜ਼ਮ ਚੜੇ BSF ਦੇ ਅੜਿੱਕੇ ਤੁਹਾਨੂੰ ਦੱਸ ਦੇਈਏ ਕਿ ਪਿੰਡ ਵਾਸੀਆਂ ਦੀ ਸੂਚਨਾ ‘ਤੇ ਬੀਐਸਐਫ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਕਾਰ ‘ਚ ਲੁਕੋਈ ਹੋਈ ਹੈਰੋਇਨ ਦੇ ਦੋ ਪੈਕਟ ਵੀ ਬਰਾਮਦ ਕੀਤੇ ਗਏ ਹਨ। ਪਿੰਡ ਵਾਸੀਆਂ ਅਨੁਸਾਰ ਬੀਐਸਐਫ ਦੋਵੇਂ ਗ੍ਰਿਫ਼ਤਾਰ ਪੁਲੀਸ ਮੁਲਾਜ਼ਮਾਂ ਨੂੰ ਆਪਣੇ ਨਾਲ ਲੈ ਗਈ ਹੈ।
ਪਿੰਡ ਵਾਸੀਆਂ ਅਨੁਸਾਰ ਰਾਤ ਕਰੀਬ 8.30 ਵਜੇ ਪਿੰਡ ਦੇ ਬਾਹਰ ਇੱਕ ਵਾਹਨ ਆਇਆ। ਜਿਸ ‘ਚ ਵਰਦੀ ‘ਚ ਦੋ ਪੁਲਿਸ ਮੁਲਾਜ਼ਮ ਕਾਰ ਦੇ ਅਗਲੇ ਟਾਇਰ ‘ਤੇ ਹੈਰੋਇਨ ਦੇ ਪੈਕਟ ਛੁਪਾਏ ਹੋਏ ਦਿਖਾਈ ਦਿੱਤੇ। ਜਿਸ ਤੋਂ ਬਾਅਦ ਉਹ ਉਥੋਂ ਚਲਾ ਗਿਆ।
ਕਾਰ ‘ਚੋਂ ਹੈਰੋਇਨ ਬਰਾਮਦ
ਉਸ ਨੇ ਇਸ ਦੀ ਸੂਚਨਾ ਬੀਐਸਐਫ ਨੂੰ ਦਿੱਤੀ। ਇਸ ’ਤੇ ਬੀਐਸਐਫ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਕਾਰ ਰੋਕਣ ਲਈ ਕਿਹਾ। ਕੁਝ ਸਮੇਂ ਬਾਅਦ ਬੀਐਸਐਫ ਅਤੇ ਫੌਜ ਦੇ ਜਵਾਨਾਂ ਨੇ ਕਾਰ ਨੂੰ ਚੌਕੀ ’ਤੇ ਰੋਕ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਟਾਇਰ ਦੇ ਉੱਪਰ ਕਾਰ ਦੇ ਬੋਨਟ ਵਿੱਚ ਛੁਪਾ ਕੇ ਰੱਖੀ ਹੈਰੋਇਨ ਬਰਾਮਦ ਕੀਤੀ।
ਪੁਲੀਸ ਕਾਰ ਤੇ ਪੁਲੀਸ ਮੁਲਾਜ਼ਮ ਲੈ ਗਏ
ਪਿੰਡ ਵਾਸੀਆਂ ਅਨੁਸਾਰ ਬੀਐਸਐਫ ਦੇ ਜਵਾਨ ਦੋਵੇਂ ਪੁਲੀਸ ਮੁਲਾਜ਼ਮਾਂ ਨੂੰ ਕਾਰ ਸਮੇਤ ਉਸੇ ਬੀਐਸਐਫ ਚੌਕੀ ’ਤੇ ਲੈ ਗਏ ਹਨ। ਕਾਰ ਦਾ ਨੰਬਰ PB 08 BP 02324 ਹੈ।