World
ਆਸਟ੍ਰੇਲੀਆ ‘ਚ 21 ਸਾਲਾ ਭਾਰਤੀ ਵਿਦਿਆਰਥਣ ਨੂੰ ਜ਼ਿੰਦਾ ਦੱਬਿਆ, ਬੁਆਏਫ੍ਰੈਂਡ ਨੇ ਲਿਆ ਬ੍ਰੇਕਅੱਪ ਦਾ ਬਦਲਾ…

ਆਸਟ੍ਰੇਲੀਆ ‘ਚ 21 ਸਾਲਾ ਭਾਰਤੀ ਵਿਦਿਆਰਥੀ ਦੇ ਸਾਬਕਾ ਪ੍ਰੇਮੀ ਨੇ ਰਿਸ਼ਤਾ ਟੁੱਟਣ ਦਾ ਅਜਿਹਾ ਘਿਨੌਣਾ ਬਦਲਾ ਲਿਆ ਕਿ ਦੇਖਣ ਵਾਲੇ ਵੀ ਹੈਰਾਨ ਰਹਿ ਗਏ। ਦਰਅਸਲ ਆਸਟ੍ਰੇਲੀਆ ‘ਚ 21 ਸਾਲਾ ਭਾਰਤੀ ਵਿਦਿਆਰਥੀ ਨਾਲ ਬ੍ਰੇਕਅੱਪ ਦਾ ਬਦਲਾ ਲੈਣ ਲਈ ਉਸ ਦੇ ਸਾਬਕਾ ਪ੍ਰੇਮੀ ਨੇ ਪਹਿਲਾਂ ਲੜਕੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਨੂੰ ਜ਼ਿੰਦਾ ਦਫਨ ਕਰ ਦਿੱਤਾ, ਜਿਸ ਤੋਂ ਬਾਅਦ ਅਗਲੇ ਦਿਨ ਲੜਕੀ ਦੀ ਦਰਦਨਾਕ ਮੌਤ ਹੋ ਗਈ।
ਪੀੜਤ ਲੜਕੀ ਦੀ ਪਛਾਣ ਜੈਸਮੀਨ ਕੌਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਸ ਕਤਲ ਨੂੰ ਅੰਜਾਮ ਦੇਣ ਵਾਲਾ ਸਾਬਕਾ ਪ੍ਰੇਮੀ ਵੀ ਭਾਰਤ ਦਾ ਹੀ ਹੈ, ਜਿਸ ਦਾ ਨਾਂ ਤਾਰਿਕਜੋਤ ਸਿੰਘ ਹੈ। ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੀ ਰਹਿਣ ਵਾਲੀ ਜੈਸਮੀਨ ਕੌਰ ਨੇ ਵੀ ਕਤਲ ਤੋਂ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਤਾਰਿਕਜੋਤ ਉਸ ਦਾ ਪਿੱਛਾ ਕਰਦਾ ਹੈ ਪਰ ਸ਼ਿਕਾਇਤ ਦੇ ਇਕ ਮਹੀਨੇ ਬਾਅਦ ਹੀ ਮਾਰਚ 2021 ਵਿਚ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਜੈਸਮੀਨ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਗਿਆ
ਜਾਣਕਾਰੀ ਅਨੁਸਾਰ 5 ਮਾਰਚ 2021 ਨੂੰ ਜਸਮੀਨ ਕੌਰ ਨੂੰ ਉਸ ਦੇ ਦਫ਼ਤਰ ਅੱਗੇ ਅਗਵਾ ਕਰ ਲਿਆ ਗਿਆ ਸੀ ਅਤੇ ਫਿਰ ਕਾਰ ਵਿੱਚ ਕੇਬਲ ਤਾਰ ਨਾਲ ਬੰਨ੍ਹ ਕੇ ਉਸ ਨੂੰ 400 ਮੀਲ (644 ਕਿਲੋਮੀਟਰ) ਦੂਰ ਲਿਜਾਇਆ ਗਿਆ ਸੀ, ਜਿੱਥੇ ਕਾਤਲ ਤਰਿਕਜੋਤ ਸਿੰਘ ਨੇ ਜਸਮੀਨ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਸੀ। ਜ਼ਮੀਨ ਵਿੱਚ ਜ਼ਿੰਦਾ ਦੱਬ ਦਿੱਤਾ ਗਿਆ ਕਿਉਂਕਿ ਜਸਨੀਮ ਦੀ ਉਦੋਂ ਤੱਕ ਮੌਤ ਨਹੀਂ ਹੋਈ ਸੀ। ਤਾਰਿਕਜੋਤ ਸਿੰਘ ਨੇ ਜੈਸਮੀਨ ਨੂੰ ਜ਼ਿੰਦਾ ਦਫਨ ਕਰ ਦਿੱਤਾ, ਜਿਸ ਤੋਂ ਬਾਅਦ ਅਗਲੇ ਦਿਨ ਉਸ ਦੀ ਮੌਤ ਹੋ ਗਈ।