Jalandhar
ਜਲੰਧਰ ‘ਚ ਗਰਭਵਤੀ ਕੋਰੋਨਾ ਸੰਕ੍ਰਮਿੰਤ ਦੇ ਸੰਪਰਕ ‘ਚ ਆਉਣ ਨਾਲ 3 ਹੋਰ ਲੋਕਾਂ ਦੀ ਰਿਪੋਰਟ ਪਾਜ਼ਿਟਿਵ

ਹਾਲ ਹੀ ਵਿੱਚ, ਇੱਕ ਗਰਭਵਤੀ ਔਰਤ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਸੀ ਜੋ ਜਲੰਧਰ ਦੇ ਲਾਮਾ ਪਿੰਡ ਚੌਕ ਦੀ ਰਹਿਣ ਵਾਲੀ ਹੈ ਅਤੇ ਅੱਜ ਭਾਵ ਸੋਮਵਾਰ ਨੂੰ ਇਸਦੇ ਹੀ ਸੰਪਰਕ ਵਿੱਚ ਆਏ 3 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹਿਆ। ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਸ਼ਾਂਤਾ ਕੁਮਾਰੀ ਜੋ ਕਿ ਜਲੰਧਰ ਦੀ ਲੰਬੀ ਬਾਡੀ ਮੈਡੀਕਲ ਡਿਸਪੈਂਸਰੀ ਵਿਚ ਕੰਮ ਕਰਦੀ ਹੈ, ਨੇ ਦੱਸਿਆ ਕਿ ਇੱਕ ਗਰਭਵਤੀ ਔਰਤ ਜੋ ਕੋਰੋਨਾ ਨਾਲ ਸੰਕ੍ਰਮਿਤ ਸੀ ਇਹ ਤਿੰਨੋ ਮਰੀਜ ਓਸ ਗਰਭਵਤੀ ਦੇ ਸੰਪਰਕ ਵਿਚ ਆਏ ਸਨ।
ਦਿਨੋ ਦਿਨ ਕੋਰੋਨਾ ਪੀੜਤਾਂ ਦਾ ਅੰਕੜਾ ਵੱਧ ਦਾ ਹੋ ਜਾ ਰਿਹਾ ਹੈ ਅਤੇ ਕਈ ਲੋਕ ਇਸ ਮਹਾਮਾਰੀ ਨੂੰ ਨਜ਼ਰ ਅੰਦਾਜ਼ ਕਰਦੇ ਵੀ ਦਿਖਾਈ ਦੇ ਰਹੇ ਹਨ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।