Corona Virus
ਜਲੰਧਰ ਵਿੱਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ

Breaking ਜਲੰਧਰ, 25 ਅਪ੍ਰੈਲ(ਪਰਮਜੀਤ): ਪੰਜਾਬ ਵਿੱਚ ਜਲੰਧਰ ਸ਼ਹਿਰ ਕੋਰੋਨਾ ਦਾ ਗੜ੍ਹ ਬਣਦਾ ਜਾ ਰਿਹਾ ਹੈ। ਜਲੰਧਰ ਵਿਚ ਆਏ ਦਿਨ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਇੱਥੇ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਨਰ ਆਏ ਹਨ। ਜਿਸ ਤੋਂ ਬਾਅਦ ਜਲੰਧਰ ਵਿੱਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 66 ਹੋ ਗਈ ਹੈ। ਇਹ ਤਿੰਨ ਕੇਸ ਪਹਿਲਾਂ ਤੋਂ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਸੀ। ਡਾਕਟਰ ਟੀਪੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿੱਚ 37 ਅਤੇ 65 ਸਾਲਾਂ ਦੀਆਂ 2 ਔਰਤਾਂ ਅਤੇ 5 ਸਾਲ ਦਾ ਇੱਕ ਬੱਚਾ ਸ਼ਾਮਿਲ ਹੈ