Connect with us

Corona Virus

ਤਖਤ ਸ਼੍ਰੀ ਹਜੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ 80 ਬੱਸਾਂ ਰਵਾਨਾ, ਵਿੱਤ ਮੰਤਰੀ ਨੇ ਅਮਲੇ ਦੀ ਕੀਤੀ ਹੌਂਸਲਾ ਅਫ਼ਜਾਈ

Published

on

ਚੰਡੀਗੜ੍ਹ/ਬਠਿੰਡਾ, 25 ਅਪ੍ਰੈਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਨਾਲ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਅੱਜ ਇੱਥੋਂ 80 ਬੱਸਾਂ ਨੂੰ ਰਵਾਨਾ ਕੀਤਾ ਗਿਆ ਜੋ ਕਿ ਇੰਨ੍ਹਾਂ ਸ਼ਰਧਾਲੂਆਂ ਨੂੰ ਸੜਕ ਰਾਸਤੇ ਵਾਪਿਸ ਲੈ ਕੇ ਆਉਣਗੀਆਂ। ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਰਧਾਲੂਆਂ ਨੂੰ ਲੈਣ ਜਾ ਰਹੇ ਅਮਲੇ ਜਿਸ ਵਿਚ ਡਰਾਇਵਰ ਕੰਡਕਟਰਾਂ ਤੋਂ ਇਲਾਵਾ ਪੁਲਿਸ ਦੇ ਜਵਾਨ ਸ਼ਾਮਿਲ ਹਨ ਦੀ ਹੌਂਸਲਾ ਅਫਜਾਈ ਕੀਤੀ।
ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਇਨ੍ਹਾਂ ਵਿਚ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੀਆਂ ਏਸੀ ਬੱਸਾਂ ਸ਼ਾਮਿਲ ਹਨ। ਇਹ ਬਸਾਂ ਸ਼ਰਧਾਲੂਆਂ ਨੂੰ ਬਿਲਕੁਲ ਮੁਫ਼ਤ ਲੈ ਕੇ ਆਉਣਗੀਆਂ ਅਤੇ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ। ਉਨ੍ਹਾਂ ਨੇ ਕਿਹਾ ਕਿ ਹਰੇਕ ਬੱਸ ਵਿਚ ਤਿੰਨ ਡਰਾਇਵਰ, ਇਕ ਕੰਡਕਟਰ ਅਤੇ ਇਕ ਪੁਲਿਸ ਜਵਾਨ ਦੀ ਤਾਇਨਾਤੀ ਕੀਤੀ ਗਈ ਹੈ। ਆਉਣ ਜਾਣ ਦਾ ਇਹ ਬੱਸ 3300 ਕਿਲੋਮੀਟਰ ਤੋਂ ਜਿਆਦਾ ਦਾ ਸਫਰ ਤੈਅ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਗਏ ਸ਼ਰਧਾਲੂ ਅਚਾਨਕ ਹੋਏ ਲਾਕਡਾਊਨ ਕਾਰਨ ਉਥੇ ਫਸ ਗਏ ਸਨ। ਇੰਨ੍ਹਾਂ ਸ਼ਰਧਾਲੂਆਂ ਦੀ ਗਿਣਤੀ 3200 ਦੇ ਲਗਭਗ ਹੈ।


ਬਾਦਲ ਨੇ ਇਸ ਮੌਕੇ ਡਰਾਇਵਰਾਂ, ਕੰਡਕਟਰਾਂ ਅਤੇ ਪੁਲਿਸ ਜਵਾਨਾਂ ਨੂੰ ਕਿਹਾ ਕਿ ਇਹ ਸਮਾਂ ਸਾਡੇ ਸਭ ਲਈ ਚੁਣੌਤੀ ਵਾਲਾ ਹੈ ਪਰ ਅਸੀਂ ਆਪਣੇ ਜੋਸ਼, ਜਜਬੇ ਅਤੇ ਅਨੁਸ਼ਾਸਨ ਨਾਲ ਇਸ ਮੁਸ਼ਕਿਲ ਤੇ ਜਿੱਤ ਹਾਸਲ ਕਰਾਂਗੇ। ਉਨ੍ਹਾਂ ਨੇ ਉਨ੍ਹਾਂ ਨੂੰ ਸਫਰ ਦੌਰਾਨ ਸਾਰੀਆਂ ਸਾਵਧਾਨੀਆਂ ਵਰਤਨ ਲਈ ਵੀ ਕਿਹਾ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਸ਼ਰਧਾਲੂਆਂ ਦੀ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਨਾਲ ਰਾਬਤਾ ਕਰਕੇ ਕਰਵਾਈ ਹੈ। ਉਨ੍ਹਾਂ ਨੇ ਇਸ ਮੌਕੇ ਨੋਡਲ ਅਫ਼ਸਰ ਨੂੰ ਆਪਣਾ ਨਿੱਜੀ ਨੰਬਰ ਵੀ ਦਿੱਤਾ ਅਤੇ ਕਿਹਾ ਕਿ ਰਾਸਤੇ ਵਿਚ ਕਿਤੇ ਵੀ ਕੋਈ ਰੁਕਾਵਟ ਆਵੇ ਤਾਂ ਉਨ੍ਹਾਂ ਨਾਲ ਰਾਬਤਾ ਕਰ ਲਿਆ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਘਰ ਪਰਤਨ ਵਿਚ ਕਿਤੇ ਵੀ ਕੋਈ ਮੁਸ਼ਕਿਲ ਨਾ ਹੋਵੇ।
ਇਸ ਮੌਕੇ ਆਰ.ਟੀ.ਏ. ਊਦੇਦੀਪ ਸਿੰਘ, ਜੀਐਮ ਪੀਆਰਟੀਸੀ ਰਮਨ ਸ਼ਰਮਾ ਅਤੇ ਜੀਐਮ ਪੰਜਾਬ ਰੋਡਵੇਜ ਜਸਵਿੰਦਰ ਸਿੰਘ ਚਹਿਲ ਵੀ ਹਾਜਰ ਸਨ।

Continue Reading
Click to comment

Leave a Reply

Your email address will not be published. Required fields are marked *