Connect with us

India

ਜੰਮੂ- ਕਸ਼ਮੀਰ ਦੇ ਸ਼ੋਪੀਆਂ ਵਿੱਚ ਮਾਰੇ ਗਏ 3 ਅੱਤਵਾਦੀ

Published

on

ਚੰਡੀਗੜ੍ਹ, 16 ਜੂਨ : ਪੁਲਿਸ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਸ਼ੋਪਿਅਨ ਵਿੱਚ ਅੱਜ ਸਵੇਰੇ ਤਿੰਨ ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਦੇ ਅਨੁਸਾਰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਤੋਂ 60 ਕਿਲੋਮੀਟਰ ਦੀ ਦੂਰੀ ‘ਤੇ ਸ਼ੋਪੀਆਂ ਦੇ ਤੁਰਕਵਾਂਗਮ ਖੇਤਰ’ ਚ ਸਵੇਰੇ 5 ਵਜੇ 44 ਰਾਸ਼ਟਰੀ ਰਾਈਫਲਜ਼ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਦਸ ਦਈਏ ਕਿ ਜ਼ੈਨਾਪੋਰਾ ਵਿਖੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦੇ ਜਵਾਨ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੀ 178 ਬਟਾਲੀਅਨ ਬਾਅਦ ਵਿਚ ਸ਼ਾਮਲ ਹੋ ਗਈ।

ਸੰਯੁਕਤ ਸੁਰੱਖਿਆ ਅਭਿਆਨ ਸਵੇਰੇ ਕਰੀਬ 6:30 ਵਜੇ ਖ਼ਤਮ ਹੋ ਗਈ। ਜਾਣਕਾਰੀ ਦੇ ਅਨੁਸਾਰ ਹੁਣ ਤੱਕ ਤਿੰਨ ਅਣਪਛਾਤੇ ਅੱਤਵਾਦੀ ਮਾਰੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮੁਠਭੇੜ ਵਾਲੀ ਜਗ੍ਹਾ ਤੋਂ ਦੋ ਏ ਕੇ 47 ਰਾਈਫਲਾਂ ਬਰਾਮਦ ਹੋਈਆਂ ਹਨ, ਪਰ ਖੋਜ ਅਭਿਆਨ ਅਜੇ ਵੀ ਜਾਰੀ ਹੈ। ਸ਼ੋਪੀਆਂ ਵਿੱਚ, ਲਗਭਗ ਇਕ ਹਫਤੇ ਵਿਚ ਇਹ ਚੌਥਾ ਮੁਕਾਬਲਾ ਹੈ। ਕੇਂਦਰੀ ਰਿਜ਼ਰਵ ਪੁਲਿਸ ਰਾਸ਼ਟਰੀ ਰਾਈਫਲਜ਼ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਜਵਾਨਾਂ ਦੀ ਸਾਂਝੀ ਮੁਹਿੰਮ ਵਿਚ 10 ਜੂਨ ਨੂੰ ਪੰਜ ਅੱਤਵਾਦੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ।

ਪੁਲਿਸ ਨੇ 8 ਜੂਨ ਨੂੰ ਕਿਹਾ ਸੀ ਕਿ ਹਿਜ਼ਬੁਲ ਮੁਜਾਹਿਦੀਨ ਦੇ ਤਿੰਨ ਕਮਾਂਡਰ ਸਣੇ ਨੌਂ ਅੱਤਵਾਦੀਆਂ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸ਼ੋਪੀਆਂ ਵਿੱਚ ਹੋਏ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਖਤਮ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਰਾਜ ਦੇ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਦਿਲਬਾਗ ਸਿੰਘ ਨੇ ਪਿਛਲੇ ਸੋਮਵਾਰ ਨੂੰ ਕਿਹਾ ਸੀ ਕਿ ਜੰਮੂ ਕਸ਼ਮੀਰ ਵਿੱਚ 9 ਵੱਖ-ਵੱਖ ਮੁਹਿੰਮਾਂ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ 6 ਚੋਟੀ ਦੇ ਕਮਾਂਡਰ ਸਣੇ 22 ਅੱਤਵਾਦੀ ਮਾਰੇ ਗਏ ਹਨ।