Connect with us

Punjab

ਡੇਢ ਕਿੱਲੋ ਅਫੀਮ ਸਮੇਤ 3 ਨੌਜਵਾਨ ਕਾਬੂ

Published

on

ਜਲਾਲਾਬਾਦ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ| ਤਿੰਨ ਨੌਜਵਾਨ ਡੇਢ ਕਿੱਲੋ ਅਫੀਮ ਸਮੇਤ ਕਾਬੂ ਕੀਤੇ ਗਏ ਹਨ| ਪੁਲਿਸ ਨੂੰ ਦੋ ਵੱਖ-ਵੱਖ ਪਿੰਡਾਂ ‘ਚ ਨਾਕਾਬੰਦੀ ਦੌਰਾਨ ਸਫਲਤਾ ਮਿਲੀ ਹੈ|

ਬੀਤੀ ਸ਼ਾਮ ਬਹਾਵ ਵਾਲਾ ਪੁਲਿਸ ਥਾਣਾ ਦੀਆਂ ਟੀਮਾਂ ਨੇ ਦੋ ਵੱਖ-ਵੱਖ ਪਿੰਡਾਂ ‘ਚ ਗਸ਼ਤ ਕਰਦੇ ਹੋਏ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਨੌਜਵਾਨਾਂ ਨੂੰ ਡੇਢ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਹੈ । ਇਹ ਤਿੰਨੋ ਨੌਜਵਾਨ ਪੰਜਾਬ ‘ਚ ਦਾਖਲ ਹੋ ਕੇ ਵੱਖ-ਵੱਖ ਇਲਾਕਿਆਂ ‘ਚ ਅਫੀਮ ਸਪਲਾਈ ਕਰਨਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਦੀ ਯੋਜਨਾ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਪੁਲਿਸ ਨੇ ਤਿੰਨੋ ਨੌਜਵਾਨਾਂ ਨੂੰ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸਹਾਇਕ ਐੱਸਐੱਚਓ ਸੁਖਪਾਲ ਸਿੰਘ ਦੀ ਜਾਣਕਾਰੀ ਮੁਤਾਬਕ ਫੜੇ ਗਏ ਨੌਜਵਾਨਾਂ ਦੀ ਪਛਾਣ ਸਵਾਈ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਰਾਜਸਥਾਨ ਅਤੇ ਰਾਧੇ ਸ਼ਿਆਮ ਪੁੱਤਰ ਬਜਰੰਗ ਸਿੰਘ ਵਾਸੀ ਰਾਜਸਥਾਨ ਅਤੇ ਰਾਧੇਸ਼ਿਆਮ ਪੁੱਤਰ ਕਜੋਡਮਲ ਵਾਸੀ ਪਿੰਡ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ ਦੀ ਧਾਰਾ 18 ਤਹਿਤ 50 ਦਾ ਕੇਸ ਦਰਜ ਕੀਤਾ ਹੈ|