Connect with us

Election

NDA ਨੂੰ 362 ਅਤੇ INDIA ਗਠਜੋੜ ਨੂੰ 120 ਸੀਟਾਂ ਦੀ ਸੰਭਾਵਨਾ

Published

on

ਲੋਕ ਸਭਾ ਚੋਣਾਂ ਦੇ ਲਈ ਸਰਗਰਮੀਆਂ ਦੇ ਦਰਮਿਆਨ ਵੱਖ-ਵੱਖ ਸੂਬਿਆਂ ਦੇ ਵਿੱਚ ਰਾਜਨੇਤਾਵਾਂ ਦੇ ਵੱਲੋਂ ਆਪਣੀਆਂ ਪਾਰਟੀਆਂ ਦੀ ਜਿੱਤ ਦੀ ਦਾਅਵੇਦਾਰੀ ਨੂੰ ਪ੍ਰਬਲ ਕਰਨ ਦੇ ਲਈ ਵੱਡੀਆਂ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ। ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ, ਬਸਪਾ, ਸ਼ਿਵਸੇਨਾ ਅਤੇ ਰਾਜਦ ਵਰਗੀਆਂ ਦਿੱਗਜ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਇਲਾਕਿਆਂ ਦੇ ਵੋਟਰਾਂ ਨੂੰ ਲੁਭਾਉਣ ਦੇ ਲਈ ਹਰ ਪ੍ਰਕਾਰ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇਸੇ ਦਰਮਿਆਨ Polstrat & People’s insights Pole ਵਿੱਚ ਐਗਜਿਟ ਪੋਲ ਦੇ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ। ਇਹਨਾਂ ਐਗਜਿਟ ਪੋਲ ਦੇ ਰੁਝਾਣਾਂ ਦੇ ਮੁਤਾਬਿਕ ਭਾਜਪਾ ਸਮਰਥਿਤ ਐਨਡੀਏ ਗਠਬੰਧਨ ਨੂੰ 362 ਸੀਟਾਂ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਅਤੇ ਇਸ ਦੇ ਵਿਰੋਧੀ ਇੰਡੀਆ ਗੱਠਜੋੜ ਨੂੰ 120 ਸੀਟਾਂ ਮਿਲਣ ਦੀ ਸੰਭਾਵਨਾ ਬਾਰੇ ਐਗਜਿਟ ਪੋਲ ਸਾਹਮਣੇ ਆਇਆ ਹੈ। ਐਨਡੀਏ ਵੱਲੋਂ ਲਗਾਤਾਰ ਤੀਸਰੀ ਜਿੱਤ ਦੀ ਹੈਟ੍ਰਿਕ ਮਾਰਨ ਦੇ ਲਈ ਸਾਰੀਆਂ ਤਾਕਤਾਂ ਲਗਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸੇ ਦਰਮਿਆਨ ਭਾਜਪਾ ਦਾ “ਅਬ ਕੀ ਬਾਰ 400 ਪਾਰ” ਦਾ ਨਾਅਰਾ ਵੀ ਕੁਝ ਹੱਦ ਤੱਕ ਨੇੜੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ।

ਜ਼ਬਰਦਸਤ ਚੋਣ ਪ੍ਰਚਾਰ ਅਤੇ ਅਨੁਮਾਨਾਂ ਦੇ ਬਾਵਜੂਦ ਕਾਂਗਰਸ ਪਾਰਟੀ ਹੋਰਾਂ ਰਾਜਨੀਤਿਕ ਪਾਰਟੀਆਂ ਸਮੇਤ ਵਿਰੋਧੀ ਸਮੂਹ ਐਨਡੀਏ ਦੇ ਖ਼ਿਲਾਫ਼ ਆਪਣੇ ਇੰਡੀਆ ਗਠਜੋੜ ਨੂੰ ਨਾਲ ਜੋੜ ਕੇ ਵੀ ਅੰਦਾਜ਼ਨ 120 ਸੀਟਾਂ ਨਾਲ ਬਹੁਤ ਪਿੱਛੇ ਦਿਖਾਈ ਦੇ ਰਹੀ ਹੈ। ਇਹਨਾਂ ਵਿੱਚ ਖ਼ਾਸ ਤੌਰ ‘ਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀਆਂ 21 ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ 8 ਦੇ ਕਰੀਬ ਸੀਟਾਂ ਜੇਕਰ ਜੋੜ ਵੀ ਲਈਆਂ ਜਾਣ ਤਾਂ ਜ਼ਿਆਦਾ ਤੋਂ ਜ਼ਿਆਦਾ ਇਹ ਵਿਰੋਧੀ ਧਿਰ ਦੇ ਇਸ ਗਠਜੋੜ ਨੂੰ 149 ਸੀਟਾਂ ਤੱਕ ਲਿਜਾ ਸਕਦੀਆਂ ਹਨ।

ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਲਹਿਰ ਦੀ ਭਵਿੱਖਬਾਣੀ

ਪੋਲ ਸਟਰੈਟ ਓਪੀਨੀਅਨ ਪੋਲ ਨੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਹੈ। ਚੋਣ ਮੈਦਾਨ ਵਿੱਚ ਉੱਤਰ ਪ੍ਰਦੇਸ਼ ਇੱਕ ਪ੍ਰਮੁੱਖ ਰਾਜ ਵਜੋਂ ਹਮੇਸ਼ਾ ਤੋਂ ਹੀ ਉਭਰਦਾ ਰਿਹਾ ਹੈ। ਕਿਉਂਕਿ ਭਾਰਤ ਵਿੱਚ ਉੱਤਰ ਪ੍ਰਦੇਸ਼ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਹੋਣ ਕਰਕੇ ਇਸ ਨੂੰ ਪਾਰਲੀਮੈਂਟ ਦਾ ਦਰਵਾਜ਼ਾ ਵੀ ਆਖਿਆ ਜਾਂਦਾ ਹੈ। ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਵਿੱਚੋਂ ਭਾਜਪਾ ਦਾ ਦਾਅਵਾ 64 ਸੀਟਾਂ ਹਾਸਿਲ ਕਰਨ ਦਾ ਹੈ। ਅਤੇ ਇਸ ਅੰਦਾਜ਼ੇ ਮੁਤਾਬਿਕ ਭਾਰਤੀ ਰਾਸ਼ਟਰੀ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵਰਗੇ ਵਿਰੋਧੀਆਂ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਗਿਆ ਹੈ।

ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿੱਚ ਦਿਲਚਸਪ ਸਿਆਸੀ ਖੇਡ

ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿੱਚ ਦੂਜੀ ਸਭ ਤੋਂ ਜ਼ਿਆਦਾ ਲੋਕ ਸਭਾ ਸੀਟਾਂ ਦੀ ਗਿਣਤੀ ਹੋਣ ਕਰਕੇ ਇਥੋਂ ਦਾ ਜੋੜ ਵੀ ਲੋਕ ਸਭਾ ਵਿੱਚ ਬੈਠਣ ਵਾਲੀ ਸਰਕਾਰ ਦੇ ਸਮੀਕਰਨਾਂ ਨੂੰ ਉਥਲ ਪੁਥਲ ਕਰਨ ਵਿੱਚ ਮਾਇਨੇ ਰੱਖ ਸਕਦਾ ਹੈ। ਇਨਾਂ ਦੋਵੇਂ ਸੂਬਿਆਂ ਵਿੱਚ ਐਨਡੀਏ ਲਈ 28 ਸੀਟਾਂ ਅਤੇ ਵਿਰੋਧੀ ਧਿਰ ਇੰਡੀਆ ਗਠਜੋੜ ਦੇ ਲਈ 20 ਸੀਟਾਂ ਦਾ ਅਨੁਮਾਨ ਲਗਾਇਆ ਗਿਆ ਹੈ। ਜੋ ਕਿ ਕੁਝ ਹੱਦ ਤੱਕ ਚੁਣਾਵੀ ਗਤੀਸ਼ੀਲਤਾ ਦਰਮਿਆਨ ਗੁੰਝਲਦਾਰ ਰਾਜਨੀਤੀ ਨੂੰ ਜ਼ਾਹਿਰ ਕਰ ਰਿਹਾ ਹੈ।

ਭਾਜਪਾ ਨੂੰ ਰਾਜਸਥਾਨ ਅਤੇ ਦਿੱਲੀ ਵਿੱਚ ਹੋ ਸਕਦਾ ਹੈ ਨੁਕਸਾਨ

ਰਾਜਸਥਾਨ ਵਿੱਚ ਭਾਜਪਾ ਨੂੰ 19 ਸੀਟਾਂ ਮਿਲਣ ਦਾ ਅਨੁਮਾਨ ਹੈ, ਜੋ ਕਿ ਪਿਛਲੀਆਂ ਸੀਟਾਂ ਦੇ ਮੁਕਾਬਲੇ ਪੰਜ ਸੀਟਾਂ ਦੇ ਨੁਕਸਾਨ ਦਾ ਸਾਹਮਣਾ ਕਰ ਸਕਦੀ ਹੈ। ਜਦੋਂ ਕਿ ਕਾਂਗਰਸ ਦੋ ਸੀਟਾਂ ਪਹਿਲਾ ਨਾਲੋਂ ਜ਼ਿਆਦਾ ਜਿੱਤ ਸਕਦੀ ਹੈ ਅਤੇ ਬਾਕੀ ਸੀਟਾਂ ਇੱਥੇ ਹੋਰਨਾਂ ਪਾਰਟੀਆਂ ਨੂੰ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਅਸ਼ੋਕ ਗਹਿਲੌਤ ਦੇ ਪੁੱਤਰ ਨੂੰ ਜਲੌਰ ਤੋਂ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿੱਲੀ ਵਿੱਚ ਵੀ ਭਾਜਪਾ ਨੂੰ ਪਿਛਲੀ ਗਿਣਤੀ ਨਾਲੋਂ ਇੱਕ ਸੀਟ ਗੁਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ।