Connect with us

Punjab

ਮੁਕਤਸਰ ‘ਚ 2 ਔਰਤਾਂ ਸਣੇ 4 ਨਸ਼ਾ ਤਸਕਰ ਗ੍ਰਿਫਤਾਰ..

Published

on

ਮੁਕਤਸਰ 16ਸਤੰਬਰ 2023:  ਪੰਜਾਬ ਦੇ ਵਿੱਚ ਜਿਵੇ ਕਿ ਪਤਾ ਹੈ ਨਸ਼ਾ ਬਹੁਤ ਹੀ ਜਿਆਦਾ ਵਧਦਾ ਜਾ ਰਿਹਾ ਹੈ| ਹਰ ਦਿਨ ਪੰਜਾਦ ਦੇ ਕਿਸੇ ਨਾ ਕਿਸੇ ਕੋਨੇ ਤੋਂ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੀ| ਹੁਣ ਪੰਜਾਬ ਦੇ ਮੁਕਤਸਰ ਦੀ ਪੁਲਿਸ ਨੇ 2 ਔਰਤਾਂ ਸਣੇ 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 10 ਗ੍ਰਾਮ ਹੈਰੋਇਨ, 3 ਕਿਲੋ ਭੁੱਕੀ ਅਤੇ 460 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਸਹਾਇਕ ਐੱਸ.ਐੱਚ.ਓ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਰਕਾਰੀ ਕਾਲਜ ਮੁਕਤਸਰ ਨੇੜੇ ਚੈਕਿੰਗ ‘ਤੇ ਮੌਜੂਦ ਸੀ। ਸਾਹਮਣੇ ਤੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਪਰ ਸ਼ੱਕ ਹੋਣ ‘ਤੇ ਪੁਲਸ ਪਾਰਟੀ ਨੇ ਉਸ ਨੂੰ ਰੋਕ ਲਿਆ। ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਗੁਰਵੀਰ ਸਿੰਘ ਵਾਸੀ ਬਟਾਰੇ ਨੇੜੇ ਆਰਾ ਅੰਬੇਡਕਰ ਮੁਕਤਸਰ ਵਜੋਂ ਹੋਈ ਹੈ।

ਥਾਣਾ ਕੋਟਭਾਈ ਦੀ ਪੁਲਿਸ ਨੇ 3 ਕਿਲੋ ਭੁੱਕੀ ਫੜੀ
ਥਾਣਾ ਕੋਟਭਾਈ ਦੀ ਐਸਆਈ ਹਰਪ੍ਰੀਤ ਕੌਰ ਨੇ ਦੱਸਿਆ ਕਿ ਪੁਲੀਸ ਪਾਰਟੀ ਪੁਲ ਕੱਸੀ ਪਿੰਡ ਭਲਾਈਆਣਾ ਵਿਖੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਸਾਹਮਣੇ ਆਇਆ, ਜਿਸ ਦੇ ਹੱਥ ਵਿੱਚ ਪਲਾਸਟਿਕ ਦਾ ਬੈਗ ਸੀ। ਪੁਲੀਸ ਨੇ ਜਦੋਂ ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਕੋਲ ਰੱਖੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 3 ਕਿਲੋ ਭੁੱਕੀ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਸੁਖਪਾਲ ਸਿੰਘ ਵਾਸੀ ਭਲਾਈਆਣਾ ਵਜੋਂ ਹੋਈ।