Connect with us

National

ਭਾਰੀ ਮੀਂਹ ਅਤੇ ਤੂਫ਼ਾਨ ਕਾਰਨ 6 ਲੋਕਾਂ ਦੀ ਮੌਤ

Published

on

ਪੱਛਮੀ ਬੰਗਾਲ ਦੇ ਦੱਖਣੀ ਜ਼ਿਲਿਆਂ ‘ਚ ਬੀਤੇ ਦਿਨ ਨੂੰ ਭਾਰੀ ਮੀਂਹ ਅਤੇ ਤੂਫਾਨ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਕੋਲਕਾਤਾ ਸਮੇਤ ਦੱਖਣੀ ਬੰਗਾਲ ਦੇ ਜ਼ਿਆਦਾਤਰ ਜ਼ਿਲਿਆਂ ‘ਚ ਸੋਮਵਾਰ ਸਵੇਰੇ ਆਸਮਾਨ ‘ਚ ਬੱਦਲ ਛਾਏ ਰਹੇ। ਪਰ ਨਮੀ ਨੇ ਸਮੱਸਿਆ ਵਧਾ ਦਿੱਤੀ। ਮੌਸਮ ਵਿਭਾਗ ਦੇ ਮੁਤਾਬਿਕ , ਲਗਭਗ ਸਾਰੇ ਦੱਖਣੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਕਿਹਾ ਗਿਆ ਸੀ ਕਿ ਚਾਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।

ਆਫ਼ਤ ਪ੍ਰਬੰਧਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਦੱਖਣੀ ਬੰਗਾਲ ਦੇ ਨਾਦੀਆ, ਪੁਰੂਲੀਆ ਅਤੇ ਪੂਰਬੀ ਬਰਧਮਾਨ ਜ਼ਿਲ੍ਹੇ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੱਕ ਵਿਆਹੁਤਾ ਜੋੜੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ।

Continue Reading