Connect with us

Ludhiana

ਲੁਧਿਆਣਾ ‘ਚ 7 ਕਰੋੜ ਦੀ ਲੁੱਟ ਦਾ ਮਾਮਲਾ: ਪੜੋ ਪੂਰੀ ਖ਼ਬਰ ਕਿਵੇਂ ਲੁਟੇਰਿਆਂ ਲੁੱਟ ਨੂੰ ਦਿੱਤਾ ਅੰਜ਼ਾਮ

Published

on

ਲੁਧਿਆਣਾ : ਰਾਜਗੁਰੂ ਨਗਰ ‘ਚ ਸਥਿਤ ਸੀ.ਐੱਮ.ਐੱਸ. ਕੈਸ਼ ਟਰਾਂਸਫਰ ਸਕਿਓਰਿਟੀ ਏਜੰਸੀ ‘ਚ 7 ਕਰੋੜ ਦੀ ਲੁੱਟ ਦੇ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆਈ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦੇ ਹੱਥ ਸੀ.ਸੀ.ਟੀ.ਵੀ. ਫੁਟੇਜ ਲੱਗੀ ਹੋਈ ਹੈ, ਜਿਸ ਵਿਚ ਲੁਟੇਰੇ ਗੇਟ ਦੇ ਬਾਹਰ ਗੱਡੀ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ।

ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਕਾਰ ਨੂੰ ਪਿੰਡ ਦੀ ਸੜਕ ਤੋਂ ਹਾਈਵੇ ‘ਤੇ ਲੈ ਗਏ। ਇਸ ਤੋਂ ਬਾਅਦ ਇਹ ਗੱਡੀ ਪੁਲੀਸ ਨੇ ਬੀਤੇ ਦਿਨ ਪਿੰਡ ਪੰਡੋਰੀ ਤੋਂ ਬਰਾਮਦ ਕੀਤੀ ਹੈ।

ਇਸ ਤੋਂ ਇਲਾਵਾ ਪੁਲੀਸ ਨੂੰ ਇਸ ਮਾਮਲੇ ਸਬੰਧੀ ਕੁਝ ਵੀ ਨਹੀਂ ਮਿਲਿਆ ਅਤੇ ਨਾ ਹੀ ਲੁਟੇਰਿਆਂ ਦੀ ਕੋਈ ਫੁਟੇਜ ਮਿਲੀ ਹੈ। ਗੌਰਤਲਬ ਹੈ ਕਿ ਲੁਟੇਰੇ ਰਾਤ ਸਮੇਂ ਗੰਨ ਪੁਆਇੰਟ ‘ਤੇ ਏਜੰਸੀ ਤੋਂ ਨਕਦੀ ਨਾਲ ਭਰੀ ਵੈਨ ਲੈ ਕੇ ਫਰਾਰ ਹੋ ਗਏ ਸਨ, ਜਿਨ੍ਹਾਂ ਬਾਰੇ ਪੁਲਸ ਕੁਝ ਵੀ ਪਤਾ ਲਗਾਉਣ ‘ਚ ਅਸਫਲ ਰਹੀ ਹੈ।