Connect with us

Uncategorized

7 ਫਿਲਮਾਂ ਨੇ ਇੱਕ ਮਹੀਨੇ ‘ਚ ਕਮਾਏ 1926 ਕਰੋੜ ਰੁਪਏ…

Published

on

31ਅਗਸਤ 2023: ਅਗਸਤ 2023 ਭਾਰਤੀ ਫਿਲਮ ਉਦਯੋਗ ਲਈ ਕਮਾਈ ਵਿੱਚ ਬਹੁਤ ਵਧੀਆ ਰਿਹਾ। 7 ਫਿਲਮਾਂ ਨੇ ਦੁਨੀਆ ਭਰ ਤੋਂ 1926 ਕਰੋੜ ਰੁਪਏ ਕਮਾਏ। ਪਿਛਲੇ 5 ਸਾਲਾਂ ‘ਚ 2019 ਨੂੰ ਛੱਡ ਕੇ ਅਗਸਤ ਮਹੀਨੇ ‘ਚ ਬਾਕਸ ਆਫਿਸ ‘ਤੇ ਪੈਸੇ ਦੀ ਅਜਿਹੀ ਬਾਰਿਸ਼ ਨਹੀਂ ਹੋਈ। 10 ਅਗਸਤ ਨੂੰ ਰਿਲੀਜ਼ ਹੋਈ ਰਜਨੀਕਾਂਤ ਦੀ ਜੇਲਰ ਕਮਾਈ ਦੇ ਮਾਮਲੇ ‘ਚ ਸਭ ਤੋਂ ਅੱਗੇ ਰਹੀ। ਇਸ ਫਿਲਮ ਨੇ ਦੁਨੀਆ ਭਰ ‘ਚ 723 ਕਰੋੜ ਰੁਪਏ ਕਮਾਏ ਸਨ। ਦੂਜੇ ਨੰਬਰ ‘ਤੇ ਸੰਨੀ ਦਿਓਲ ਦੀ ਗਦਰ-2 ਰਹੀ, ਜਿਸ ਨੇ 611 ਕਰੋੜ ਦੀ ਕਮਾਈ ਕੀਤੀ।

ਕੋਰੋਨਾ ਪੀਰੀਅਡ ਤੋਂ ਬਾਅਦ, ਅਗਸਤ 2023 ਪਹਿਲਾ ਮਹੀਨਾ ਹੈ, ਜਿਸ ਵਿੱਚ ਇੰਨੀਆਂ ਫਿਲਮਾਂ ਨੇ ਇੱਕੋ ਸਮੇਂ ਬੰਪਰ ਕਮਾਈ ਕੀਤੀ ਹੈ। 2023 ਦੇ ਪਿਛਲੇ 8 ਮਹੀਨਿਆਂ ‘ਚ ਸਭ ਤੋਂ ਵੱਧ ਕਮਾਈ ਅਗਸਤ ‘ਚ ਹੀ ਹੋਈ ਹੈ। ਇਸ ਤੋਂ ਪਹਿਲਾਂ ਜਨਵਰੀ ‘ਚ ਸ਼ਾਹਰੁਖ ਖਾਨ ਸਟਾਰਰ ਫਿਲਮ ਪਠਾਨ ਨੇ ਜ਼ਬਰਦਸਤ ਕਮਾਈ ਕੀਤੀ ਸੀ।

ਅਗਸਤ ਅਤੇ ਪਿਛਲੇ 7 ਮਹੀਨੇ ਕਿਵੇਂ ਰਹੇ, ਬਾਕਸ ਆਫਿਸ ਦਾ ਮੂਡ ਕਿਵੇਂ ਰਿਹਾ? ਆਓ, ਸਮਝੀਏ…

ਸਾਊਥ ਤੇ ਹਿੰਦੀ ਫ਼ਿਲਮਾਂ ਸਮੇਤ ਜੇਲ੍ਹਰ, ਓ.ਐਮ.ਜੀ.-2, ਡ੍ਰੀਮਗਰਲ ਸਮੇਤ ਕਰੀਬ 8 ਫ਼ਿਲਮਾਂ ਅਗਸਤ ਵਿੱਚ ਰਿਲੀਜ਼ ਹੋਈਆਂ। ਜੁਲਾਈ ‘ਚ ਰਿਲੀਜ਼ ਹੋਈ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੇ ਵੀ ਬਾਕਸ ਆਫਿਸ ‘ਤੇ ਚੰਗੀ ਕਮਾਈ ਕੀਤੀ ਹੈ। ਰਜਨੀਕਾਂਤ ਦੀ ਫਿਲਮ ਜੇਲਰ ਨੇ ਬਾਕਸ ਆਫਿਸ ‘ਤੇ ਗਦਰ 2 ਅਤੇ ਓਐਮਜੀ-2 ਨਾਲ ਟਕਰਾਅ ਕੀਤਾ ਸੀ, ਪਰ ਇਸ ਦਾ ਕਿਸੇ ਵੀ ਫਿਲਮ ਦੀ ਕਮਾਈ ‘ਤੇ ਮਾੜਾ ਅਸਰ ਨਹੀਂ ਪਿਆ।