Ludhiana
ਲੁਧਿਆਣਾ ਵਿਖੇ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਲੁਧਿਆਣਾ, 1 ਜੂਨ(ਸੰਜੀਵ ਸੂਦ): ਲੁਧਿਆਣਾ ਵਿਖੇ ਕੋਰੋਨਾ ਦੇ 7 ਮਾਮਲੇ ਆਏ ਹਨ। ਸਿਵਿਲ ਸਰਜਨ ਡਾ ਰਾਜੇਸ਼ ਬਾਘਾ ਨੇ ਦੱਸਿਆ ਕਿ ਅੱਜ ਭਾਵ ਸੋਮਵਾਰ ਨੂੰ 30 ਲੋਕਾਂ ਦੀ ਰਿਪੋਰਟ ਆਈ ਜਿਹਨਾ ਵਿੱਚੋਂ 23 ਲੋਕਾਂ ਦੀ ਰਿਪੋਰਟ ਨੇਗਟਿਵ ਪਾਈ ਗਈ ਜਦਕਿ 7 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਆਈ। ਇਹਨਾ ਵਿਚੋਂ 4 undertrail ਕੈਦੀ ਹਨ 1 ਪੀੜਤ ਪ੍ਰੇਮ ਨਗਰ ਨਿਵਾਸੀ 31 ਸਾਲ ਦੀ ਗਰਭਵਤੀ ਮਹਿਲਾ ਹੈ ਜਦਕਿ 2 ਪੀੜਤ ਸਮਰਾਲਾ ਦੇ ਹਨ।