Uncategorized
72 ਸਾਲਾਂ ਮੋਚੀ ਬਣਿਆ ਮਿਸਾਲ ਲਿਖ ਚੁੱਕਾ ਹੁਣ ਤਕ 10 ਕਿਤਾਬਾਂ

72 ਸਾਲਾਂ ਮੋਚੀ ਇਕ ਵੱਡੀ ਮਿਸਾਲ ਬਣਿਆ ਹੈ। ਕਿਹਾ ਜਾਦਾਂ ਹੈ ਨਾ ਕਿ ਹਾਲਾਤ ਬੰਦੇ ਨੂੰ ਕੁਝ ਵੀ ਬਣਾ ਸਕਦੇ ਹਨ। ਇਸ ਦੋਰਾਨ ਹੀ ਇਕ ਮੋਚੀ ਹੁਣ ਤਕ 10 ਕਿਤਾਬਾਂ ਲਿਖ ਚੁੱਕੇ ਹਨ। ਕਿਸੇ ਬੰਦੇ ਨੂੰ ਤਾਂ ਅਸੀਂ ਲੇਖਕ ਬਣਾ ਨਹੀਂ ਸਕਦੇ। ਪਰ ਉਹ ਕਹਿੰਦੇ ਹਨ ਨਾ ਕਿ ਉਸਦਾ ਆਲਾ ਦੁਆਲਾ ਤੇ ਹਾਲਾਤ ਉਸ ਬੰਦੇ ਨੂੰ ਜ਼ਰੂਰ ਲਿਖਣ ਲਗਾ ਦਿੰਦੇ ਹਨ। ਇਸ ਵਿਚਾਰ ਨੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੁਆਰਕਾ ਭਾਰਤੀ ਜਿਨ੍ਹਾਂ ਨੇ ਇਹ ਸਾਬਿਤ ਕੀਤਾ ਹੈ ਕਿ ਕਲਾ ਕਿਸੀ ਦੀ ਮੁੱਹਤਾਜ਼ ਨਹੀਂ ਹੁੰਦੀ । ਦਰਅਸਲ ਦੁਆਰਕਾ ਭਾਰਤੀ ਪੇਸ਼ੇ ਤੋਂ ਮੋਚੀ ਹੈ। ਜਿਨ੍ਹਾਂ 10 ਵੀਂ ਤਕ ਪੜਾਈ ਕੀਤੀ ਹੈ। ਪਰ ਉਨ੍ਹਾਂ ਆਪਣੀ ਕਲਮ ਦੇ ਰਾਹੀ ਇਕ ਵੱਖਰੀ ਹੀ ਪਹਿਚਾਣ ਬਣਾ ਲਈ ਹੈ। ਇਸ ਮੌਕੇ ਤੇ ਦੁਆਰਕਾ ਭਾਰਤੀ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੀ ਕਲਮ ਜ਼ਰੀਏ ਦਲਿਤ ਸਮਾਜ ਦੇ ਲੋਕਾਂ ਦੇ ਹੱਕ ਲਈ ਅਵਾਜ਼ ਚੁੱਕੀ ਹੈ। ਦੁਨੀਆਂ ‘ਚ ਬਹੁਤ ਸਾਰਟ ਪੰਜਾਬੀ ਲੇਖਕਾਂ ਨੇ ਆਪਣੀ ਕਲਮ ਦੇ ਰਾਹੀ ਪ੍ਰਸਿੱਧੀ ਕੱਟੀ ਪਰ ਦਲਿਤ ਸਮਾਜ ਲਈ ਅੱਜ ਤੱਕ ਕੋਈ ਵੀ ਅੱਗੇ ਨਹੀਂ ਆਇਆ। ਪੇਸ਼ੇ ਤੋਂ ਮੋਚੀ ਦੁਆਰਕਾ ਹੁਣ ਤੱਕ ਕਰੀਬ ਦਾ ਨਾਮ ਆਤਮ ਕਥਾ ਮੋਚੀ ਹੈ। ਜਿਸ ‘ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 2 ਵਿਦਿਆਰਥੀ ਰਿਸਰਚ ਕਰ ਰਹੇ ਹਨ। ਇਸ ਨਾਲ ਦੁਆਰਕਾ ਭਾਰਤੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੜਣ ਲਿਖਣ ਦੀ ਕੋਈ ਉਮਰ ਨਹੀਂ ਹੁੰਦੀ।