Uncategorized
ਸਕੂਲਾਂ ‘ਚ ਲੇਖ, ਪੇਂਟਿੰਗ ਤੇ ਭਾਸ਼ਣ ਮੁਕਾਬਲੇ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਕੀਤੇ ਜਾ ਰਹੇ ਸ਼ੁਰੂ
ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਸੂਬੇ ਭਰ ਦੇ ਸਕੂਲਾਂ ਵਿੱਚ ਅੱਜ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਸ਼ੁਰੂ ਹੋ ਗਏ। ਅਗਲੇ ਸਾਲ 15 ਅਗਸਤ 2022 ਨੂੰ ਮਨਾਏ ਜਾ ਰਹੇ 75ਵੇਂ ਅਜ਼ਾਦੀ ਦਿਵਸ ਦੇ ਸਬੰਧ ਵਿੱਚ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਦੇ ਜਾਰੀ ਕੀਤੇ ਨਿਰਦੇਸ਼ ਦੇ ਆਧਾਰ ’ਤੇ ਸਕੂਲਾਂ ਵਿੱਚ ਇਹ ਗਤੀਵਿਧੀਆਂ ਆਰੰਭ ਕੀਤੀਆਂ ਗਈਆਂ ਹਨ। ਇਹ ਮੁਕਾਬਲੇ 75ਵੇਂ ਆਜ਼ਾਦੀ ਦਿਵਸ ਤੋਂ 75 ਹਫਤੇ ਪਹਿਲਾਂ ‘ਆਜ਼ਾਦੀ ਕਾ ਅਮਰੁਤ ਮਹਾਓਤਸਵ’ ਨਾਂ ਦੇ ਹੇਠ ਸ਼ੁਰੂ ਕੀਤੇ ਗਏ ਹਨ।
ਆਜ਼ਾਦੀ ਸੰਘਰਸ਼ ਨਾਲ ਸਬੰਧਿਤ ਘਟਨਾਵਾਂ ਅਤੇ ਦੇਸ਼ ਭਗਤਾਂ ਦੇ ਯੋਗਦਾਨ ਦੇ ਬਾਰੇ ਆਯੋਜਿਤ ਕਰਵਾਏ ਜਾ ਰਹੇ ਇਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। ਇਹ ਮੁਕਾਬਲੇ ਸਕੂਲਾਂ ਦੀ ਸਮਾਂ ਸਾਰਣੀ ਅਨੁਸਾਰ ਸਬੰਧਿਤ ਜਮਾਤਾਂ ਦੇ ਪੀਰੀਅਡ ਦੌਰਾਨ ਹੀ ਕਰਵਾਏ ਜਾ ਰਹੇ ਹਨ। ਬੋਰਡ ਦੀਆਂ ਕਲਾਸਾਂ ਦੇ ਮੁਕਾਬਲੇ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਦੇ ਵਿਦਿਆਰਥੀਆਂ ਨੂੰ ਵਧੇਰੇ ਸਰਗਰਮ ਕੀਤਾ ਜਾ ਰਿਹਾ ਹੈ। ਸਵੇਰ ਦੀ ਸਭਾ ਦੌਰਾਨ ਵੀ ਆਜ਼ਾਦੀ ਸੰਘਰਸ਼ ਦੀਆਂ ਘਟਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਮੁਹਈਆਂ ਕਰਵਾਈ ਜਾ ਰਹੀ ਹੈ।