Jalandhar
Corona Update: ਜਲੰਧਰ ‘ਚ ਇੱਕ ਵੱਡੇ ਅਖ਼ਬਾਰ ਦੇ 9 ਮੀਡੀਆ ਕਰਮੀ ਹੋਏ ਕੋਰੋਨਾ ਪਾਜ਼ਿਟਿਵ

ਜਲੰਧਰ, 21 ਅਪ੍ਰੈਲ : ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ ਦੇ ਵੱਡੇ ਅਖ਼ਬਾਰ ਸਮੂਹ ਦੇ ਜਲੰਧਰ ਦੇ 9 ਮੀਡੀਆ ਕਰਮੀਂ ਕਰੋਨਾ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿਚ ਬਹੁਤ ਡੈਸਕ ਦੇ ਪੱਤਰਕਾਰ ਹਨ।
ਮੀਡੀਆ ਕਰਮੀਆਂ ਦੇ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਵੱਲੋਂ ਪਾਜ਼ਿਟਿਵ ਪਾਏ ਕੇਸਾਂ ਨਾਲ ਸਬੰਧਤ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਪਾਜ਼ਿਟਿਵ ਆਏ ਮੀਡੀਆ ਕਰਮੀਆਂ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਅਤੇ ਇਕਾਂਤ ਵਾਸ ‘ਚ ਰੱਖਿਆ ਗਿਆ ਹੈ। ਦੱਸ ਦਈਏ ਕੁੱਝ ਕੁ ਦਿਨ ਪਹਿਲਾ ਅਖਬਾਰ ਡੈਸਕ ਦਾ ਇਕ ਮੀਡੀਆ ਕਰਮੀ ਦਾ ਕੋਰੋਨਾ ਟੈਸਟ ਵੀ ਪਜ਼ਿਟਿਵ ਆਇਆ ਸੀ।