India
ਕੋਰੋਨਾ ਦਾ ਕਹਿਰ, ਦੇਸ਼ ‘ਚ ਪਿਛਲੇ 24 ਘੰਟਿਆਂ ਵਿੱਚ 34 ਦੀ ਹੋਈ ਮੌਤ, 909 ਨਵੇਂ ਮਾਮਲੇ ਆਏ ਸਾਹਮਣੇ
ਭਾਰਤ ਵਿੱਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਬੀਤੇ 24 ਘੰਟਿਆਂ ਵਿੱਚ ਭਾਰਤ ਅੰਦਰ 34 ਲੋਕਾਂ ਦੀ ਮੌਤ ਦਰਜ ਕੀਤੀ ਗਈ ਤੇ 909 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਭਾਰਤ ਵਿੱਚ ਕੋਰੋਨਾ ਦੇ ਕੁੱਲ 8356 ਕੇਸ ਹੋ ਚੁੱਕੇ ਹਨ। ਹੁਣ ਤਕ ਕੋਰੋਨਾ ਤੋਂ 716 ਲੋਕ ਸਿਹਤਮੰਦ ਹੋ ਚੁੱਕੇ ਹਨ। ਸਿਹਤ ਮੰਤਰਾਲੇ ਵਲੋਂ ਐਤਵਾਰ ਭਾਵ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਦਾ ਕਹਿਰ ਦੇਸ਼ ਦੇ 31 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਫੈਲ ਚੁੱਕਾ ਹੈ। ਉੱਥੇ ਹੀ ਜੇਕਰ ਗੱਲ ਕਰੀਏ ਚੀਨ ਦੀ ਤਾਂ ਬੀਤੇ ਦਿਨੀ ਓਥੇ ਸਭ ਠੀਕ ਸੀ ਇਸ ਕਰਕੇ ਲਾਕ ਡਾਉਣ ਵੀ ਹਟਾ ਦਿੱਤਾ ਗਿਆ ਸੀ ਪਰ ਫਿਰ ਤੋਂ ਬੀਤੇ ਦਿਨੀ ਮਾਮਲੇ ਆਉਣੇ ਸ਼ੁਰੂ ਹੋ ਚੁੱਕੇ ਹਨ। ਇਸ ਤੋਂ ਨਿਜਾਤ ਪਾਉਣ ਦਾ ਤਰੀਕਾ ਆਪਣੇ ਆਪ ਦੇ ਨਾਲ ਪਰਿਵਾਰ ਦੀ ਸੁਰਖਿਆ ਰੱਖਣ ਦਾ ਇੱਕ ਹੀ ਤਰੀਕਾ ਹੈ ਘਰ ਚ ਰਹਿ ਕੇ ਖਾਣ ਪੀਣ ਦਾ ਧਿਆਨ ਰੱਖਿਆ ਜਾਵੇ।
