Uncategorized
ਸ਼ਰਾਬ ਦੇ ਠੇਕੇ ਅੱਗੇ ਬਾਡੀ ਬਿਲਡਰਾਂ ਪੋਜ਼ ਬਣਾ ਕੀਤਾ ਪ੍ਰਦਰਸ਼ਨ

ਸ਼੍ਰੀ ਮੁਕਤਸਰ ਸਾਹਿਬ, 5 ਜੂਨ : ਸ਼੍ਰੀ ਮੁਕਤਸਰ ਸਾਹਿਬ ਵਿਖੇ ਅਜ ਜਿੰਮ ਮਾਲਕਾਂ ਵਲੋਂ ਜਿੰਮ ਖੋਲਣ ਦੀ ਮੰਗ ਨੂੰ ਲੈ ਕੇ ਮਨੁੱਖੀ ਚੈਨ ਬਣਾ ਕੇ ਪ੍ਰਦਰਸ਼ਨ ਕੀਤਾ ਗਿਆ। ਸ਼ਰਾਬ ਜਰੂਰੀ ਹੈ ਜਿੰਮ ਨਹੀਂ, ਸਰੀਰਕ ਸਫਲਤਾ ਨੂੰ ਬਣਾਈ ਰੱਖਣ ਲਈ ਜਿੰਮ ਹੈ। ਅੱਜ ਜਿੰਮ ਮਾਲਕਾਂ ਨੇ ਸਥਾਨਕ ਕੋਟਕਪੂਰਾ ਰੋਡ ਬਾਈਪਾਸ ਤੇ ਹਿਊਮਨ ਚੈਨ ਬਣਾ ਕੇ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਉਹ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਤਿਆਰ ਹਨ ਸਰਕਾਰ ਉਹਨਾਂ ਨੂੰ ਜਿੰਮ ਖੋਲਣ ਦੀ ਆਗਿਆ ਦੇਵੇ।
ਇਸ ਦੌਰਾਨ ਵਖ ਵਖ ਮੁਕਾਬਲਿਆਂ ਦੇ ਜੇਤੂ ਬਾਡੀ ਬਿਲਡਰਾਂ ਨੇ ਸ਼ਰਾਬ ਦੇ ਠੇਕੇ ਅਗੇ ਸਰੀਰਕ ਦਾ ਪ੍ਰਦਰਸ਼ਨ ਕਰਦਿਆ ਮੰਗ ਕੀਤੀ ਕਿ ਜਿੰਮ ਜਲਦੀ ਖੋਲੇ ਜਾਣ।