India
ਤਰਨਤਾਰਨ: ਘੱਲੂਘਾਰਾ ਦਿਵਸ ‘ਤੇ ਗੁਰਦਵਾਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ
ਤਰਨਤਾਰਨ, ਪਵਨ ਸ਼ਰਮਾ, 6 ਜੂਨ : ਜੂਨ 1984 ਵਿੱਚ ਸਾਕਾ ਨੀਲਾ ਤਾਰਾ ਦੋਰਾਣ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਫੋਜੀ ਹਮਲੇ ਦੋਰਾਣ ਸ਼ਹੀਦ ਹੋਏ ਸਿੰਘ ਸਿੰਘਣੀਆਂ ਅਤੇ ਹੋਰਨਾਂ ਬੇਦੋਸ਼ਿਆਂ ਦੀ 36 ਵੀ ਸਲਾਨਾ ਯਾਦਗਾਰ ਮੋਕੇ ਵੱਖ ਵੱਖ ਥਾਂ ਤੇ ਧਾਰਮਿਕ ਸਮਾਗਮਾਂ ਦਾ ਅਯੋਜਨ ਕੀਤਾ ਗਿਆਂ ਇਸ ਮੋਕੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਤਰਨ ਤਾਰਨ ਵਿਖੇ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਵਿਖੇ ਰੱਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸ਼ਹੀਦ ਹੋਏ ਲੋਕਾਂ ਦੀ ਆਤਮਿਕ ਸ਼ਾਤੀ ਅਤੇ ਸਿੱਖ ਕੋਮ ਦੀ ਚੜਦੀ ਕਲਾਂ ਲਈ ਵਾਹੇਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ ਅਤੇ ਰਾਗੀ ਸਿੰਘਾਂ ਵੱਲੋ ਕੀਰਤਨ ਕੀਤਾ ਗਿਆ
ਇਸ ਮੋਕੇ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਦੇ ਮੈਨਜਰ ਕੁਲਦੀਪ ਸਿੰਘ ਅਤੇ ਹੈਡ ਗ੍ਰੰਥੀ ਸਿੰਘ ਸਾਹਿਬ ਗੁਰਜੰਟ ਸਿੰਘ ਨੇ ਦੱਸਿਆਂ ਕਿ ਅੱਜ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ 1984 ਦੇ ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੋਜ ਦੇ ਹਮਲੇ ਦੋਰਾਣ ਸ਼ਹੀਦ ਹੋਏ ਲੋਕਾਂ ਦੀ 36 ਵੀ ਸਲਾਨਾ ਸ਼ਹੀਦੀ ਸ਼ਮਾਗਮ ਮੋਕੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਅਤੇ ਉਹਨਾਂ ਦੀ ਆਤਮਿਕ ਸ਼ਾਤੀ ਅਤੇ ਸਿੱਖ ਕੋਮ ਦੀ ਚੜਦੀ ਕਲਾ ਲਈ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਹਨ ਇਸ ਮੋਕੇ ਮੈਨਜਰ ਕੁਲਦੀਪ ਸਿੰਘ ਸੰਗਤਾਂ ਨੂੰ ਵਿਸ਼ੇਸ ਤੋਰ ਬੇਨਤੀ ਕੀਤੀ ਗਈ।