Connect with us

Ludhiana

ਲੁਧਿਆਣਾ ‘ਚ ਵਧੇ ਕਰੋਨਾ ਕੇਸ, 4 ਇਲਾਕਿਆਂ ਨੂੰ ਐਲਾਨਿਆ ਕੰਟੋਨਮੈਂਟ ਜ਼ੋਨ

Published

on

ਲੁਧਿਆਣਾ, 13 ਜੂਨ (ਸੰਜੀਵ ਸੂਦ): ਲੁਧਿਆਣਾ ਵਿੱਚ ਕਰੋਨਾ ਵਾਰਿਸ ਤੇ ਲਗਾਤਾਰ ਕੇਸ ਵਧਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਚਾਰ ਇਲਾਕਿਆਂ ਨੂੰ ਕੰਟੋਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ ਜਿਸ ਵਿੱਚ ਛਾਉਣੀ ਮੁਹੱਲਾ, ਇਸਲਾਮਗੰਜ ਵਿਚ ਸਾਂਸੀ ਮੁਹੱਲਾ, ਹਬੀਬਗੰਜ ਸ਼ਾਮਿਲ ਹੈ। ਸਾਡੀ ਟੀਮ ਵੱਲੋਂ ਲੁਧਿਆਣਾ ਦੇ ਸਭ ਤੋਂ ਪਹਿਲੇ ਐਲਾਨੇ ਗਏ ਕੰਟੋਨਮੈਂਟ ਜ਼ੋਨ ਛਾਉਣੀ ਮੁਹੱਲੇ ਦਾ ਜਾਇਜ਼ਾ ਲਿਆ ਗਿਆ ਅਤੇ ਹਾਲਾਤਾਂ ਬਾਰੇਤੂੰ ਵੇਖਿਆ ਗਿਆ ਇਸ ਦੌਰਾਨ ਇਲਾਕੇ ਦੇ ਬਾਹਰ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਨਾਕਾ ਲਾਇਆ ਗਿਆ ਸੀ ਡਾਕਟਰਾਂ ਦੀ ਇੱਕ ਟੀਮ ਵੀ ਤੈਨਾਤ ਕੀਤੀ ਗਈ ਸੀ ਜੋ ਹਰ ਦਿਨ ਹੋਣ ਜਾਣ ਵਾਲੇ ਦਾ ਪਾਰਾ ਚੈੱਕ ਕਰ ਰਹੀ ਸੀ। ਇਲਾਕੇ ਦੇ ਵਿੱਚ ਸਿਰਫ਼ ਕਰਿਆਨੇ ਦੀਆਂ ਅਤੇ ਮੈਡੀਕਲ ਦੀਆਂ ਦੁਕਾਨਾਂ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਲਾਕਾ ਪੂਰੀ ਤਰ੍ਹਾਂ ਸੀਲ ਹੈ ਹਰ ਆਉਣ ਜਾਣ ਵਾਲੇ ਨੂੰ ਉਸ ਦਾ ਕਾਰਨ ਵੀ ਪੁੱਛਿਆ ਜਾ ਰਿਹਾ ਹੈ।

ਇਸ ਮੌਕੇ ਐਕਸਕਲਿਊਸਿਵ ਸਾਡੀ ਟੀਮ ਵੱਲੋਂ ਕੰਟੋਨਮੈਂਟ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਡਾਕਟਰਾਂ ਦੀ ਟੀਮ ਵੱਲੋਂ ਰਾਹਗੀਰਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਸੀ। 20 ਵੱਧ ਇਲਾਕੇ ਵਿੱਚ ਕਰੋਨਾ ਦੇ ਪੌਸ਼ਟਿਵ ਕੇਸ ਨੇ। ਲੁਧਿਆਣਾ ਵਿੱਚ ਸਭ ਤੋਂ ਪਹਿਲਾਂ ਇਸ ਇਲਾਕੇ ਨੂੰ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਸੀ। ਇਸ ਤੋਂ ਇਲਾਵਾ ਰਜਿਸਟਰ ਤੇ ਮੈਦਾ ਆਉਣ ਜਾਣ ਵਾਲੇ ਦਾ ਰਿਕਾਰਡ ਵੀ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਲਾਕਾ ਪੂਰੀ ਤਰ੍ਹਾਂ ਸੀਲ ਹੈ ਸਿਹਤ ਮਹਿਕਮੇ ਦੇ ਮੁਲਾਜ਼ਮ ਬਲਤੇਜ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਬਕਾਇਦਾ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੌਕੇ ਤੇ ਤੈਨਾਤ ਏਐੱਸਆਈ ਲਲਿਤ ਕੁਮਾਰ ਨੇ ਵੀ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਕੇ ਦੱਸਿਆ ਕਿ ਪੁਲਿਸ ਵੱਲੋਂ ਪੂਰੀ ਸਖ਼ਤੀ ਕੀਤੀ ਗਈ ਹੈ। ਇਲਾਕਾ ਪੂਰੀ ਤਰ੍ਹਾਂ ਸੀਲ ਹੈ ਸਿਰਫ ਕਰਿਆਨੇ ਅਤੇ ਮੈਡੀਕਲ ਸਟੋਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

ਜ਼ਿਕਰੇ ਖਾਸ ਹੈ ਕਿ ਲੁਧਿਆਣਾ ਵਿੱਚ 342 ਪਾਜ਼ੀਟਿਵ ਕੇਸ ਨੇ 11 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਅਤੇ ਚਾਰ ਇਲਾਕਿਆਂ ਨੂੰ ਕੰਟੋਨਮੈਂਟ ਜ਼ੋਨ ਵਜੋਂ ਐਲਾਨਿਆ ਗਿਆ ਹੈ।