India
ਨਾਭਾ-ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਨਾਭਾ, ਭੁਪਿੰਦਰ ਸਿੰਘ, 22 ਜੂਨ : ਪੰਜਾਬ ਹੀ ਨਹੀਂ ਪੂਰੇ ਵਿਸ਼ਵ ਭਰ ਵਿੱਚ ਮਸ਼ਹੂਰ ਪ੍ਰੀਤ ਕੰਬਾਈਨ ਇੰਡਸਟਰੀ ਵਿੱਚ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮੌਕੇ ‘ਤੇ ਅੱਗ ਬੁਝਾਊ ਦਸਤਿਆਂ ਵੱਲੋਂ ਕੜੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਜਦੋਂ ਕੰਬਾਈਨ ਇੰਡਸਟਰੀ ਵਿੱਚ ਅੱਗ ਲੱਗੀ ਉਦੋਂ ਮਜ਼ਦੂਰ ਦੁਪਹਿਰ ਦਾ ਖਾਣਾ ਖਾਣ ਗਏ ਹੋਏ ਸਨ ਅਤੇ ਜਦੋਂ ਇੰਡਸਟਰੀ ਦੇ ਮੁਲਾਜ਼ਮਾ ਨੂੰ ਪਤਾ ਲੱਗਾ ਤਾਂ ਉਹ ਉਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮੌਕੇ ਤੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ। ਉਦੋਂ ਤੱਕ ਕਾਫ਼ੀ ਵੱਡਾ ਨੁਕਸਾਨ ਇੰਡਸਟਰੀ ਦਾ ਹੋ ਗਿਆ ਸੀ। ਗਨੀਮਤ ਇਹ ਵੀ ਰਹੀ ਕਿ ਇੰਡਸਟਰੀ ਵਿੱਚ ਨਵੀਆਂ ਕੰਬਾਈਨਾਂ ਵੀ ਬਣ ਕੇ ਤਿਆਰ ਖੜ੍ਹੀਆਂ ਸਨ ਅਤੇ ਨਾਲ ਹੀ ਪ੍ਰੀਤ ਟਰੈਕਟਰ ਦਾ ਕੰਪਾਰਟਮੈਂਟ ਵੀ ਬਿਲਕੁਲ ਨਾਲ ਹੀ ਸੀ ਅਤੇ ਜੇਕਰ ਸਮੇਂ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਇਸ ਮੌਕੇ ਤੇ ਪ੍ਰੀਤ ਕੰਬਾਈਨ ਇੰਡਸਟਰੀ ਦੇ ਐਮ.ਡੀ. ਹਰੀ ਸਿੰਘ ਨੇ ਕਿਹਾ ਕਿ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਇੰਡਸਟਰੀ ਵਿੱਚ ਅੱਗ ਲੱਗ ਗਈ ਸੀ। ਜਾਣਕਾਰੀ ਦੇ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅਤੇ ਇਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਸਾਡਾ ਹੋ ਗਿਆ ਹੈ ਪਹਿਲਾਂ ਵੀ ਜਦੋਂ ਹਨੇਰੀ ਝੱਖੜ ਆਇਆ ਸੀ ਉਦੋਂ ਵੀ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ ਅਤੇ ਹੁਣ ਦੁਬਾਰਾ ਫਿਰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।