Connect with us

National

ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ‘ਚ ਲੱਗੀ ਅੱਗ, 2 ਬੱਚਿਆਂ ਸਣੇ 7 ਲੋਕਾਂ ਦੀ ਮੌਤ

Published

on

3 ਅਪ੍ਰੈਲ 2024: ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ‘ਚ ਭਿਆਨਕ ਅੱਗ ਲੱਗ ਗਈ ਹੈ । ਅੱਗ  ਲੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ, ਦੋ ਪੁਰਸ਼ ਅਤੇ ਦੋ ਬੱਚੇ ਸ਼ਾਮਲ ਹਨ। ਟੇਲਰਿੰਗ ਦੀ ਦੁਕਾਨ ਨੂੰ ਸਵੇਰੇ 4 ਵਜੇ ਅੱਗ ਲੱਗ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ 7 ਲੋਕਾਂ ਦੀ ਜਾਨ ਜਾ ਚੁੱਕੀ ਸੀ। ਪੁਲਿਸ ਦਾ ਕਹਿਣਾ ਹੈ ਕਿ ਅੱਗ ਦੁਕਾਨ ਦੇ ਉਪਰਲੇ ਘਰਾਂ ਤੱਕ ਨਹੀਂ ਪਹੁੰਚੀ ਪਰ ਧੂੰਏਂ ਕਾਰਨ ਲੋਕਾਂ ਦੀ ਜਾਨ ਜਾ ਸਕਦੀ ਹੈ।